ਨੌਜਵਾਨ ਵੀ ਬਹਾਦਰੀ ਨਾਲ ਇਕ ਲੁਟੇਰਾ ਕਾਬੂ, ਦੂਜਾ ਫ਼ਰਾਰ
ਨੌਜਵਾਨ ਵੀ ਬਹਾਦਰੀ ਨਾਲ ਮੋਬਾਈਲ ਝਪਟ ਕੇ ਭੱਜ ਰਿਹੈ ਲੁਟੇਰਾ ਕਾਬੂ, ਇਕ ਫਰਾਰ
Publish Date: Fri, 16 Jan 2026 06:54 PM (IST)
Updated Date: Fri, 16 Jan 2026 06:57 PM (IST)

-ਕਾਬੂ ਕੀਤੇ ਗਏ ਗਏ ਮੁਲਜ਼ਮ ਕੋਲੋਂ ਝਪਟਿਆ ਮੋਬਾਈਲ ਤੇ ਮੋਟਰਸਾਈਕਲ ਬਰਾਮਦ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਹੱਦ ਵਿੱਚ ਪੈਂਦੇ 120 ਫੁੱਟੀ ਰੋਡ ’ਤੇ ਇਕ ਨੌਜਵਾਨ ਦੀ ਬਹਾਦਰੀ ਨਾਲ ਉਸ ਦਾ ਮੋਬਾਈਲ ਝਪਟ ਕੇ ਭੱਜਣ ਵਾਲੇ ਦੋ ਲੁਟੇਰਿਆਂ ਵਿੱਚੋਂ ਇਕ ਲੁਟੇਰੇ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ ਜਦਕਿ ਉਸ ਦਾ ਦੂਸਰਾ ਸਾਥੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੇ ਲੁਟੇਰਿਆਂ ਦਾ ਮੋਟਰਸਾਈਕਲ ਤੇ ਨੌਜਵਾਨ ਕੋਲੋਂ ਖੋਹਿਆ ਹੋਇਆ ਮੋਬਾਇਲ ਵੀ ਬਰਾਮਦ ਕਰ ਲਿਆ ਹੈ । ਜਾਣਕਾਰੀ ਅਨੁਸਾਰ ਕਰਨ ਕੁਮਾਰ ਵਾਸੀ ਬਦਰੀ ਕਾਲੋਨੀ ਬਸਤੀ ਦਾਨਸ਼ਮੰਦਾ ਕਿਸੇ ਕੰਮ ਲਈ 120 ਫੁੱਟੀ ਰੋਡ ’ਤੇ ਪੈਦਲ ਜਾ ਰਿਹਾ ਸੀ। ਇਸ ਦੌਰਾਨ ਉਸ ਨੂੰ ਕਿਸੇ ਦਾ ਫੋਨ ਆ ਗਿਆ ਜਦ ਉਹ ਜੇਬ ਵਿੱਚੋਂ ਮੋਬਾਇਲ ਕੱਢ ਕੇ ਫੋਨ ਸੁਣ ਰਿਹਾ ਸੀ ਤਾਂ ਪਿਛਿਓਂ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਮੋਬਾਈਲ ਝਪਟ ਲਿਆ। ਇਸ ਤੋਂ ਪਹਿਲਾਂ ਕੀ ਮੋਟਰਸਾਈਕਲ ਸਵਾਰ ਨੌਜਵਾਨ ਭੱਜਦੇ ਕਰਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਪਿੱਛਿਓਂ ਫੜ ਲਿਆ ਤਾਂ ਉਹ ਦੋਵੇਂ ਹੇਠਾਂ ਡਿੱਗ ਪਏ। ਇਸ ਦੌਰਾਨ ਇੱਕ ਨੌਜਵਾਨ ਤੇਜ਼ੀ ਨਾਲ ਮੌਕੇ ਤੋਂ ਗਲੀਆਂ ਵਿਚ ਭੱਜ ਗਿਆ, ਜਦਕਿ ਇਕ ਨੂੰ ਕਾਬੂ ਕਰਕੇ ਰੌਲਾ ਪਾ ਦਿੱਤਾ। ਇਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਅਤੇ ਇਸ ਦੀ ਸੂਚਨਾ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਦਿੱਤੀ ਗਈ। ਮੌਕੇ ਪਹੁੰਚੇ ਏਐੱਸਆਈ ਰਜਿੰਦਰ ਕੁਮਾਰ ਨੇ ਫੜੇ ਗਏ ਲੁਟੇਰੇ ਜਿਸ ਦੀ ਪਛਾਣ ਮੋਹਿਤ ਵਾਸੀ ਨਿਊ ਸੰਤਨਗਰ ਦੇ ਰੂਪ ਵਿੱਚ ਹੋਈ ਹੈ, ਨੂੰ ਗ੍ਰਿਫਤਾਰ ਕਰ ਲਿਆ। ਏਐੱਸਆਈ ਰਜਿੰਦਰ ਕੁਮਾਰ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿਚ ਮੋਹਿਤ ਨੇ ਦੱਸਿਆ ਕਿ ਉਸ ਦਾ ਦੂਜਾ ਸਾਥੀ ਟਿੰਕੂ ਉਰਫ ਗੋਰਾ ਵਾਸੀ ਬਸਤੀ ਸ਼ੇਖ ਸੀ, ਜਿਸ ਨੂੰ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ।