328 ਪਾਵਨ ਸਰੂਪਾਂ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇ : ਸਿੱਖ ਤਾਲਮੇਲ ਕਮੇਟੀ
328 ਪਾਵਨ ਸਰੂਪਾਂ ਦੀ ਸਚਾਈ ਸਾਹਮਣੇ ਲਿਆਂਦੀ ਜਾਵੇ -ਸਿੱਖ ਤਾਲਮੇਲ ਕਮੇਟੀ
Publish Date: Sat, 10 Jan 2026 07:28 PM (IST)
Updated Date: Sun, 11 Jan 2026 04:12 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : 328 ਪਾਵਨ ਸਰੂਪਾਂ ਦੇ ਵਾਦ-ਵਿਵਾਦ ਨਾਲ ਆਮ ਸੰਗਤ ’ਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। 328 ਪਾਵਨ ਨੂੰ ਲੈ ਕੇ ਵੱਖ-ਵੱਖ ਚਰਚਾਵਾਂ ਚੱਲ ਰਹੀਆਂ ਹਨ ਇਕ ਇਹ ਕਿ ਪਾਵਨ ਸਰੂਪ ਦੇ ਨਾਮ ’ਤੇ ਫਰਾਡ ਕੀਤਾ ਗਿਆ ਹੈ, ਸਰੂਪ ਕਿਤੇ ਗਏ ਹੀ ਨਹੀਂ ਤੇ ਦੂਜਾ ਇਹ ਕਿ ਬਿਨਾਂ ਰਿਕਾਰਡ ਤੋਂ ਲੀਡਰਾਂ ਦੀਆਂ ਪਰਚੀਆਂ ਤੇ ਸਰੂਪ ਸੰਗਤ ਨੂੰ ਦੇ ਦਿੱਤੇ ਗਏ। ਇਹ ਵਿਚਾਰ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਹਰਵਿੰਦਰ ਸਿੰਘ ਚਿੱਟਕਾਰਾ, ਅਮਨਦੀਪ ਸਿੰਘ ਬੱਗਾ, ਹਰਪ੍ਰੀਤ ਸਿੰਘ ਸੋਨੂੰ ਨੇ ਸਾਂਝੇ ਬਿਆਨ ਰਾਹੀਂ ਪੇਸ਼ ਕਰਦਿਆਂ ਕਿਹਾ ਹੈ ਕਿ ਪਾਵਨ ਸਰੂਪਾਂ ਦੇ ਨਾਮ ਤੇ ਫਰਾਡ ਕਰਨਾ ਜਾਂ ਬਿਨਾਂ ਰਿਕਾਰਡ ਰੱਖੇ ਪਾਵਨ ਸਰੂਪ ਦੇਣੇ ਦੋਵੇ ਹੀ ਭਾਰੀ ਅਪਰਾਧ ਹਨ ਜੋ ਕਿਸੇ ਕੀਮਤ ’ਤੇ ਵੀ ਮਾਫ ਯੋਗ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਇਕ ਸਰੂਪ ਵੀ ਗ਼ਲਤ ਨੀਅਤ ਵਾਲੇ ਕੋਲ ਪਹੁੰਚਿਆ ਤਾਂ ਇਸ ਦੇ ਕਿ ਨਤੀਜੇ ਭੁਗਤਣੇ ਪੈਅ ਸਕਦੇ ਹਨ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ ’ਚ ਸਿਆਸਤ ਨਾ ਕੀਤੀ ਜਾਵੇ ਸਗੋਂ ਸਾਰੀ ਸੱਚਾਈ ਸਿੱਖ ਸੰਗਤ ਸਹਮਣੇ ਲਿਆਂਦੀ ਜਾਵੇ।