ਜੀਵਨ ’ਚ ਸ਼ੁੱਭ ਗੁਣਾਂ ਨੂੰ ਕਮਾਉਣਾ ਹੀ ਅਸਲੀ ਧਰਮ
ਜੀਵਨ ’ਚ ਸ਼ੁਭ ਗੁਣਾਂ ਨੂੰ ਕਮਾਉਣਾ ਹੀ ਅਸਲੀ ਧਰਮ
Publish Date: Sun, 22 Mar 2026 07:59 PM (IST)
Updated Date: Sun, 22 Mar 2026 08:01 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਸਿੱਖ ਮਿਸ਼ਨਰੀ ਕਾਲਜ ਸਰਕਲ ਵੱਲੋਂ ਕੰਵਰ ਸਤਨਾਮ ਸਿੰਘ ਖਾਲਸਾ ਕੰਪਲੈਕਸ ਬਸਤੀ ਸ਼ੇਖ ਮਾਡਲ ਹਾਊਸ ਰੋਡ ਵਿਖੇ ਲਾਈ ਗਈ ਹਫ਼ਤਾਵਾਰੀ ਗੁਰਮਤਿ ਕਲਾਸ ਦੀ ਆਰੰਭਤਾ ਪਰਵਿੰਦਰ ਕੌਰ ਵੱਲੋਂ ਮੂਲ ਮੰਤਰ ਦਾ ਜਾਪ ਕਰ ਕੇ ਕੀਤੀ ਗਈ। ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਦੇ ਕਵੀਸ਼ਰੀ ਜਥੇ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਬੰਧੀ ਕਵੀਸ਼ਰੀ ਪ੍ਰਸੰਗ ਸੁਣਾਇਆ ਗਿਆ। ਹਰਕੋਮਲ ਕੌਰ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜੀਵਨ ਇਤਿਹਾਸ ਬਾਰੇ ਸਾਂਝ ਪਾਈ ਗਈ। ਰਜਿੰਦਰ ਸਿੰਘ ਨੇ ਧਰਮ ਕੀ ਹੈ ਦੇ ਵਿਸ਼ੇ ’ਤੇ ਲੈਕਚਰ ਕਰਦਿਆਂ ਕਿਹਾ ਕਿ ਧਰਮ ਤਾਂ ਕਮਾਉਣ ਦੀ ਚੀਜ਼ ਹੈ। ਆਪਣੇ ਜੀਵਨ ’ਚ ਸ਼ੁੱਭ ਗੁਣਾਂ ਨੂੰ ਕਮਾਉਣਾ ਹੀ ਅਸਲੀ ਧਰਮ ਹੈ। ਰਛਪਾਲ ਸਿੰਘ ਨੇ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕੀਤਾ ਤੇ ਨਾਲ ਸਮਾਜ ’ਚ ਚੱਲ ਰਹੇ ਗੁਰਮਤਿ ਵਿਰੋਧੀ ਕਰਮਕਾਂਡਾਂ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਮਨਦੀਪ ਸਿੰਘ ਨੇ ਗੁਰਬਾਣੀ, ਗੁਰ ਇਤਿਹਾਸ ਤੇ ਗੁਰਮਤਿ ਸਿਧਾਂਤਾਂ ਨਾਲ ਸਾਂਝ ਪਾਉਣ ਲਈ ਪ੍ਰੇਰਿਤ ਕੀਤਾ।