ਕੇਐਮਵੀ ਦੀਆਂ ਵਿਦਿਆਰਥਣਾਂ ਨੇ ਦਿਖਾਈ ਪ੍ਰਤਿਭਾ
ਕੇਐਮਵੀ ਦੀਆਂ ਵਿਦਿਆਰਥਣਾਂ ਨੇ ਇੰਟਰਨੈਸ਼ਨਲ ਓਲੰਪੀਆਡ ’ਚ ਦਿਖਾਈ ਪ੍ਰਤਿਭਾ
Publish Date: Thu, 01 Jan 2026 07:15 PM (IST)
Updated Date: Fri, 02 Jan 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇੱਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪੀਆਡ 2025 ’ਚ ਹਿੱਸਾ ਲਿਆ ਗਿਆ। ਵਰਨਣਯੋਗ ਹੈ ਕਿ ਇਸ ’ਚ ਪੂਰੇ ਪੰਜਾਬ ਦੇ ਵੱਖੋ ਵੱਖਰੇ ਸਕੂਲਾਂ ਦੇ ਡੇਢ ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ। ਕੇਐੱਮਵੀ ਕਾਲਜੀਏਟ ਸੀਨੀ. ਸੈਕੰਡਰੀ ਸਕੂਲ ਦੀਆਂ 4 ਵਿਦਿਆਰਥਣਾਂ ਗੁਰਸਿਮਰਨ ਕੌਰ, ਦ੍ਰਿਸ਼ਟੀ, ਮਨੀਤੋਜ, ਤਜਿੰਦਰ ਨੇ ਪਹਿਲੇ ਰਾਊਂਡ ’ਚ ਸਫ਼ਲਤਾ ਹਾਸਲ ਕਰ ਕੇ ਦੂਜੇ ਰਾਊਂਡ ’ਚ ਪ੍ਰਵੇਸ਼ ਕੀਤਾ। ਮਾਣ ਵਾਲੀ ਗੱਲ ਹੈ ਕਿ ਗੁਰਸਿਮਰਨ ਕੌਰ ਦੂਸਰਾ ਰਾਊਂਡ ਪਾਸ ਕਰ ਕੇ ਤੀਜੇ ਤੇ ਆਖਰੀ ਰਾਊਂਡ ਲਿਖਤੀ ਪ੍ਰੀਖਿਆ ਲਈ ਚੁਣੀ ਗਈ। ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਮੁਕਾਬਲੇ ’ਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਮਾਂ ਬੋਲੀ ਪੰਜਾਬੀ ਸਾਡੇ ਲਈ ਸੰਸਾਰ ਦਾ ਇੱਕੋ-ਇੱਕ ਅਜਿਹਾ ਮਾਧਿਅਮ ਹੈ, ਜੋ ਸਾਡੇ ਸਰਬਪੱਖੀ ਵਿਕਾਸ ਦਾ ਠੋਸ ਆਧਾਰ ਬਣਦਾ ਹੈ। ਇਸ ਬੁਨਿਆਦ ਤੇ ਉਸਾਰੀ ਜ਼ਿੰਦਗੀ ਕਦੇ ਵਿਅਰਥ ਨਹੀਂ ਜਾ ਸਕਦੀ। ਉਨ੍ਹਾਂ ਅਨੰਦਪ੍ਰਭਾ (ਕੋ-ਆਰਡੀਨੇਟਰ ਕੇਐੱਮਵੀ ਕਾਲਜੀਏਟ ਸਕੂਲ) ਨੂੰ ਇਸ ਕਾਮਯਾਬੀ ਦੀ ਵਧਾਈ ਦਿੱਤੀ।