ਸਮਾਜ-ਸੇਵੀ ਸੰਸਥਾ ਨੇ ਲੋੜਵੰਦ ਨੂੰ ਬਣਵਾ ਕੇ ਦਿੱਤੀ ਮੋਟਰਸਾਈਕਲ ਰੇਹੜੀ
ਸਮਾਜ ਸੇਵੀ ਸੰਸਥਾ ਨੇ ਲੋੜਵੰਦ ਨੂੰ ਬਣਵਾ ਕੇ ਦਿੱਤੀ ਮੋਟਰਸਾਈਕਲ ਰੇਹੜੀ
Publish Date: Thu, 01 Jan 2026 07:00 PM (IST)
Updated Date: Fri, 02 Jan 2026 04:11 AM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਗੁਰੂ ਨਾਨਕ ਮੋਦੀਖ਼ਾਨਾ ਚੈਰੀਟੇਬਲ ਟਰੱਸਟ, ਨਦਰਿ ਕਰਮਿ ਸੇਵਾ ਦਲ, ਗੁ. ਸਿੱਖ ਸੈਂਟਰ ਆਫ਼ ਸਿਆਟਲ ਅਮਰੀਕਾ ਤੇ ਸੋਚ ਸੈਂਟਰ ਸਿਆਟਲ ਅਮਰੀਕਾ ਵੱਲੋਂ ਮਿਸ਼ਨ ਆਤਮ-ਨਿਰਭਰਤਾ ਤਹਿਤ ਲੋੜਵੰਦ ਵਿਅਕਤੀ ਨੂੰ ਰੋਜ਼ਗਾਰ ਸ਼ੁਰੂ ਕਰਨ ਲਈ ਮੋਟਰਸਾਈਕਲ ਰੇਹੜੀ ਬਣਵਾ ਕੇ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਿੰਦਰ ਸਿੰਘ ਖ਼ਾਲਸਾ, ਦਲਬੀਰ ਸਿੰਘ ਕੰਗ, ਸੁਖਵਿੰਦਰ ਸਿੰਘ ਸੈਂਹਬੀ, ਜਸਪਾਲ ਸਿੰਘ ਧਾਲ਼ੀਵਾਲ਼ (ਧਾਲ਼ੀਵਾਲ਼ ਮੋਟਰਜ਼ ਲੋਹੀਆਂ) ਤੇ ਸੰਤੋਖ ਸਿੰਘ ਪੂਨੀ ਨੇ ਦੱਸਿਆ ਕਿ ਟਰੱਸਟ ਕੋਲ਼ੋਂ ਮੋਟਰਸਾਈਕਲ ਰੇਹੜੀ ਪ੍ਰਾਪਤ ਕਰਨ ਵਾਲ਼ੇ ਪਿੰਡ ਦੌਲਤਪੁਰ ਢੱਡਿਆਂ ਦੇ ਵਸਨੀਕ ਪਰਗਣ ਸਿੰਘ ਸੰਨ 2006 ’ਚ ਇੱਕ ਹਾਦਸੇ ਦੌਰਾਨ ਇੱਕ ਲੱਤ ਗੁਆ ਲੈਣ ਦੇ ਬਾਵਜੂਦ ਮੋਟਰਸਾਈਕਲ ਰੇਹੜੀ ਨਾਲ਼ ਢੋਆ-ਢੁਆਈ ਦਾ ਕੰਮ ਕਰ ਕੇ ਆਪਣਾ ਗੁਜ਼ਾਰਾ ਕਰਦੇ ਸਨ ਪਰ ਸੰਨ 2020 ’ਚ ਲਾਕਡਾਊਨ ਦੌਰਾਨ ਪਰਿਵਾਰਕ ਹਾਲਾਤਾਂ ਕਾਰਨ ਰੇਹੜੀ ਵੇਚਣ ਲਈ ਮਜਬੂਰ ਹੋ ਗਏ। ਮਿਹਨਤ ਕਰ ਕੇ ਰੋਟੀ ਕਮਾਉਣ ਦੀ ਭਾਵਨਾ ਤੇ ਆਤਮ-ਵਿਸ਼ਵਾਸ ਨਾਲ਼ ਲਬਰੇਜ਼ ਵੀਰ ਪਰਗਣ ਸਿੰਘ ਨੂੰ ਸੰਗਤ ਦੀ ਦਸਵੰਧ ਭੇਟਾ ਦੀ ਮਦਦ ਨਾਲ਼ ਮੋਟਰਸਾਈਕਲ ਰੇਹੜੀ ਦਾ ਮਾਲਕ ਬਣਾ ਦਿੱਤਾ ਗਿਆ ਹੈ। ਇਸ ਮੌਕੇ ਉਕਤ ਤੋਂ ਇਲਾਵਾ ਤਲਵਿੰਦਰ ਸਿੰਘ ਕੰਗ, ਬਖਤਾਵਰ ਸਿੰਘ ਤੇ ਗੁਰਜੋਤ ਸਿੰਘ ਵੀ ਹਾਜ਼ਰ ਸਨ।