ਪੂਰਾ ਦਿਨ ਸਾਫ਼ ਰਿਹਾ ਅਸਮਾਨ, ਠੰਢ ਦਾ ਅਸਰ ਬਰਕਰਾਰ
ਜਾਸ, ਜਲੰਧਰ : ਤਿੰਨ
Publish Date: Sat, 21 Mar 2026 09:32 PM (IST)
Updated Date: Sat, 21 Mar 2026 09:34 PM (IST)
ਜਾਸ, ਜਲੰਧਰ : ਤਿੰਨ ਦਿਨ ਰੁਕ-ਰੁਕ ਕੇ ਹੋਈ ਬਰਸਾਤ ਮਗਰੋਂ ਸ਼ਨਿਚਰਵਾਰ ਨੂੰ ਸਵੇਰੇ ਤੋਂ ਹੀ ਅਸਮਾਨ ਪੂਰੀ ਤਰ੍ਹਾਂ ਸਾਫ ਰਿਹਾ। ਪੂਰਾ ਦਿਨ ਧੁੱਪ ਨਿਕਲੀ ਰਹੀ ਪਰ ਠੰਢ ਦਾ ਅਸਰ ਵੀ ਬਰਕਰਾਰ ਰਿਹਾ। ਇਸ ਕਾਰਨ ਵੱਧ ਤੋਂ ਵੱਧ ਤਾਪਮਾਨ 23.5 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ, ਜਦਕਿ ਘੱਟੋ-ਘੱਟ ਤਾਪਮਾਨ 12.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਵੱਲੋਂ ਆਉਣ ਵਾਲੇ ਚਾਰ ਦਿਨਾਂ ਲਈ ਅੰਸ਼ਕ ਤੌਰ ’ਤੇ ਬਾਦਲ ਛਾਏ ਰਹਿਣ ਤੇ ਧੁੱਪ ਨਿਕਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਸ ਕਾਰਨ ਤਾਪਮਾਨ ’ਚ ਵਾਧਾ ਦਰਜ ਕੀਤਾ ਜਾ ਸਕਦਾ ਹੈ, ਜਦਕਿ 26 ਮਾਰਚ ਨੂੰ ਮੁੜ ਮੌਸਮ ਵਿਗੜਨ ਦੀ ਸੰਭਾਵਨਾ ਵੀ ਹੈ। ਇਸ ਦਿਨ ਤੇਜ਼ ਹਵਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਮੌਸਮ ਵਿਭਾਗ ਨੇ ਦੋ ਦਿਨ ਪਹਿਲਾਂ ਬੁੱਧਵਾਰ ਤੋਂ ਮੌਸਮ ਦੇ ਵਿਗੜਨ ਦਾ ਅਨੁਮਾਨ ਜਾਰੀ ਕੀਤਾ ਸੀ ਪਰ ਜੇ 26 ਮਾਰਚ ਦਾ ਅਨੁਮਾਨ ਸਹੀ ਸਾਬਤ ਹੁੰਦਾ ਹੈ ਤਾਂ ਮੁੜ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਦੂਜੇ ਪਾਸੇ, ਮੌਸਮ ਸਾਫ ਹੋਣ ਕਾਰਨ ਪੂਰਾ ਦਿਨ ਹਵਾ ਦੀ ਗੁਣਵੱਤਾ ਦੇ ਸੂਚਕ ਅੰਕ ’ਚ ਵੀ ਸੁਧਾਰ ਹੋਇਆ ਹੈ। ਘੱਟੋ-ਘੱਟ ਸੂਚਕ ਅੰਕ 39 ਅਤੇ ਵੱਧ ਤੋਂ ਵੱਧ 52 ਦਰਜ ਕੀਤਾ ਗਿਆ।