ਪੂਰਾ ਦਿਨ ਸਾਫ ਰਿਹਾ ਅਸਮਾਨ, ਸ਼ਾਮ ਨੂੰ ਪਿਆ ਮੀਂਹ
ਜਾਸ, ਜਲੰਧਰ : ਸ਼ੁੱਕਰਵਾਰ
Publish Date: Fri, 20 Mar 2026 09:56 PM (IST)
Updated Date: Fri, 20 Mar 2026 09:58 PM (IST)
ਜਾਸ, ਜਲੰਧਰ : ਸ਼ੁੱਕਰਵਾਰ ਨੂੰ ਸਵੇਰੇ ਤੋਂ ਅਸਮਾਨ ਬਿਲਕੁਲ ਸਾਫ ਰਿਹਾ ਪਰ ਸ਼ਾਮ ਵੇਲੇ ਬੱਦਲ ਰੱਜ ਕੇ ਵਰ੍ਹੇ। ਇਸ ਕਾਰਨ ਦੇਰ ਰਾਤ ਠੰਢ ਦਾ ਅਹਿਸਾਸ ਹੋਇਆ। ਮੌਸਮ ਵਿਭਾਗ ਮੁਤਾਬਕ 1.5 ਐੱਮਐੱਮ ਮੀਂਹ ਰਿਕਾਰਡ ਕੀਤਾ ਗਿਆ, ਜਿਸ ਨਾਲ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਤੇ ਘੱਟੋ-ਘੱਟ 13.4 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਹੈ। ਵੀਰਵਾਰ ਨੂੰ 4.6 ਐੱਮਐੱਮ ਮੀਂਹ ਪੈਣ ਕਾਰਨ ਵੱਧ ਤੋਂ ਵੱਧ ਤਾਪਮਾਨ 19.2 ਤੇ ਘੱਟੋ-ਘੱਟ 14.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ, ਜਦੋਂ ਕਿ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 23.1 ਤੇ ਘੱਟੋ-ਘੱਟ 15.3 ਡਿਗਰੀ ਸੈਲਸੀਅਸ ਰਿਹਾ।
ਮੌਸਮ ਮਾਹਿਰ ਡਾ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਇਹ ਬਦਲਾਅ ਦੇਖਣ ਨੂੰ ਮਿਲ ਰਹੇ ਹਨ, ਜਿਸ ਨਾਲ ਮੌਸਮ ਚ ਤਬਦੀਲੀ ਆ ਗਈ ਹੈ। ਸ਼ਨਿਚਰਵਾਰ, ਐਤਵਾਰ ਤੇ ਸੋਮਵਾਰ ਨੂੰ ਵੀ ਆਂਸ਼ਕ ਤੌਰ ’ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਜਦਕਿ ਮੰਗਲਵਾਰ ਨੂੰ ਫਿਰ ਤੋਂ ਮੌਸਮ ਖਰਾਬ ਹੋਣ ਦੀ ਸੰਭਾਵਨਾ ਹੈ, ਜਿਸ ’ਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ।