- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ’ਚ ਔਰਤਾਂ ਦੀ ਸਥਿਤੀ ਚਿੰਤਾਜਨਕ ਜੰਗਾਂ ਔਰਤਾਂ ਦੀ ਹਾਲਤ ਬਦ-ਤੋਂ- ਬਦਤਰ ਕਰਦੀਆ ਹਨ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਕੌਮਾਂਤਰੀ ਔਰਤ ਦਿਵਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਇਕ ਸੈਮੀਨਾਰ ਕੀਤਾ ਗਿਆ। ਜਿਸ ਵਿਚ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਔਰਤਾ ਸ਼ਾਮਲ ਹੋਈਆਂ। ਇਸ ਸਮੇਂ ਇਸਤਰੀ ਜਾਗ੍ਰਿਤੀ ਮੰਚ ਦੇ ਪ੍ਰੈੱਸ ਸਕੱਤਰ ਜਸਵੀਰ ਕੌਰ ਜੱਸੀ ਤੇ ਨਿਰਮਲਜੀਤ ਕੌਰ ਨੇ ਦੱਸਿਆ ਕਿ ਕੌਮਾਂਤਰੀ ਪੱਧਰ ’ਤੇ ਔਰਤ ਲਹਿਰ ਤੇ ਮੌਜੂਦਾ ਸਮੇਂ ’ਚ ਇਸਤਰੀ ਵਰਗ ਨੂੰ ਦਰਪੇਸ਼ ਚਣੌਤੀਆਂ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਕੰਮ ਦੇਣ ਦੇ ਨਾਂ ’ਤੇ ਸਿਰਫ਼ ਜ਼ਲੀਲ ਕੀਤਾ ਜਾ ਰਿਹਾ ਜਿਸ ਕਾਰਨ ਆਸ਼ਾ ਵਰਕਰਾਂ ਤੇ ਮਿੱਡ ਡੇ ਮੀਲ ਵਰਕਰਾਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਨ ਲਈ ਮਜ਼ਬੂਰ ਹਨ ਤੇ ਲੱਖ ਦੀ ਗਿਣਤੀ ’ਚ ਪੜ੍ਹੀਆਂ ਲਿਖੀਆਂ ਔਰਤਾਂ ਬੇਰੁਜ਼ਗਾਰ ਹਨ। ਸਰਕਾਰ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਨੀਤੀਆਂ ਦਾ ਅਸਰ ਸਭ ਤੋਂ ਵੱਧ ਔਰਤਾਂ ਪੈਦਾ ਹੈ ਚਾਹੇ ਕਿਰਤ ਕਾਨੂੰਨ ਚੋਂ ਸੋਧਾਂ ਹੋਣ, ਬਿਜਲੀ ਬਿੱਲ, ਭਾਵੇਂ ਖੇਤੀ ਬਿੱਲ ਹੋਵੇ। ਸਾਡੇ ਦੇਸ਼ ’ਚ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਬਹੁਤ ਅਹਿਮ ਬਣਿਆ ਹੋਇਆ ਹੈ। ਔਰਤਾਂ ’ਤੇ ਸਮਾਜਿਕ ਹਿੰਸਾ, ਘਰੇਲੂ ਹਿੰਸਾ, ਦਾਜ ਲਈ ਉਤਪੀੜਨ, ਮਰਦ ਦੇ ਮੁਕਾਬਲੇ ਉਜਰਤਾਂ ’ਚ ਵਿਤਕਰਾ, ਲੜਕੀਆਂ ਦੀ ਪਰਵਰਿਸ਼ ’ਚ ਵਿਤਕਰਾ ਤੇ ਔਰਤਾਂ ਨਾਲ ਬਲਾਤਕਾਰ ਜਿਹੇ ਅਹਿਮ ਮੁੱਦੇ ਹਨ ਜੋ ਹਰ ਸੰਵੇਦਨਸ਼ੀਲ ਮਨੁੱਖ ਦਾ ਧਿਆਨ ਖਿੱਚਦੇ ਹਨ। ਅੱਜ ਤੀਸਰੀ ਸੰਸਾਰ ਜੰਗ ਦਾ ਖਤਰਾ ਪੂਰੀ ਦੁਨੀਆਂ ’ਤੇ ਮੰਡਰਾ ਰਿਹਾ ਹੈ। ਉਹ ਦੁਨੀਆ ਪੱਧਰ ’ਤੇ ਔਰਤਾਂ ਨੂੰ ਹੋਰ ਹਾਸ਼ੀਏ ਉਪਰ ਧੱਕੇਗਾ। ਉਨਾਂ ਨੇ ਕਿਹਾ ਕਿ ਦੇਸ਼ ’ਚੋਂ ਲੱਖਾਂ ਔਰਤਾਂ ਤੇ ਨਾਬਾਲਗ ਲੜਕੀਆਂ ਭੇਦ ਭਰੇ ਹਾਲਾਤਾਂ ’ਚ ਲਾਪਤਾ ਹੋ ਜਾਣਾ ਬਹੁਤ ਹੀ ਹੈਰਾਨਕੁੰਨ ਤੇ ਚਿੰਤਾਜਨਕ ਹੈ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਕਿ ਦੇਸ਼ ਦੀ ਰਾਜਧਾਨੀ ’ਚੋਂ ਹਰ ਰੋਜ ਵੱਡੀ ਗਿਣਤੀ ’ਚ ਔਰਤਾਂ ਲਾਪਤਾ ਹੋ ਰਹੀਆਂ ਹਨ, ਪਰ ਸਰਕਾਰਾਂ ਇਸਨੂੰ ਗੰਭੀਰਤਾ ਨਾਲ ਨਹੀਂ ਲਈ ਰਹੀਆਂ। ਇਸ ਤੋਂ ਬਿਨਾਂ ਅਮਰੀਕਾ ਦੁਬਾਰਾ ਆਪਣੀ ਚੌਧਰ ਨੂੰ ਸਥਾਪਿਤ ਕਰਨ ਲਈ ਦੁਨੀਆ ਦੇ ਵੱਖ-ਵੱਖ ਮੁਲਕਾਂ ’ਚ ਛੇੜੀ ਜੰਗ ਦਾ ਵਿਰੋਧ ਵੀ ਇਸ ਪ੍ਰੋਗਰਾਮ ਦਾ ਕੇਂਦਰ ਰਹੇਗਾ। ਦੂਜੀ ਵਿਸ਼ਵ ਜੰਗ ਵੇਲੇ ਦੁਨੀਆਂ ਦੇ ਪੱਧਰ ’ਤੇ ਔਰਤਾਂ ਨੇ ਜੰਗ ਦੇ ਵਿਰੋਧ ’ਚ ਸ਼ਾਂਤੀ ਤੇ ਰੋਟੀ ਦਾ ਨਾਅਰਾ ਦਿੱਤਾ ਸੀ ਅੱਜ ਵੀ ਇਹ ਜੰਗ ਦੁਨੀਆਂ ਪੱਧਰ ’ਤੇ ਔਰਤਾਂ ਦੀ ਜ਼ਿੰਦਗੀ ਨੂੰ ਹਾਸ਼ੀਏ ’ਤੇ ਧੱਕੇਗੀ। ਇਸ ਸਮੇਂ ਸਮੂਹ ਔਰਤਾਂ ਤੇ ਅਗਾਂਹਵਧੂ ਲੋਕਾਂ ਨੂੰ ਜੰਗ ਤੇ ਔਰਤਾਂ ਸਾਹਮਣੇ ਪੇਸ਼ ਚੁਣੌਤੀਆਂ ਨਾਲ ਲੜ੍ਹਣ ਅੱਗੇ ਆਉਣਾ ਚਾਹੀਦਾ ਹੈ। ਇਸ ਸਮੇਂ ਇਸਤਰੀ ਜਾਗ੍ਰਿਤੀ ਮੰਚ ਦੇ ਜ਼ਿਲ੍ਹਾ ਸਕੱਤਰ ਜਸਵੀਰ ਕੌਰ ਜੱਸੀ, ਨਿਰਮਲਜੀਤ ਕੌਰ, ਬਲਵਿੰਦਰ ਕੌਰ, ਦਿਲਜੀਤ ਕੌਰ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਲਵਿੰਦਰ ਕੌਰ ਦਿਆਲਪੁਰ, ਮਿੱਡ ਡੇ ਮੀਲ ਵਰਕਰ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਕੌਰ, ਕਮਲਜੀਤ ਕੌਰ, ਰਜਨੀ ਆਦਿ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਪੰਜਾਬ ਸਟੂਡੈਂਟਸ ਯੂਨੀਅਨ ਦੇ ਜੁਲੇਖਾਂ ਨੇ ਨਿਭਾਈ।