ਸੱਦੀ ਗੋਤਰ ਦੇ ਜਠੇਰਿਆਂ ਦਾ ਮੇਲਾ ਲਾਇਆ
ਸੱਦੀ ਗੋਤਰ ਵਾਲਿਆਂ ਨੇ ਜਠੇਰਿਆਂ ਦਾ ਮੇਲਾ ਲਗਾਇਆ
Publish Date: Wed, 18 Mar 2026 07:05 PM (IST)
Updated Date: Wed, 18 Mar 2026 07:07 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਲੋਹੀਆਂ-ਰਾਈ ਵਾਲ ਰੋਡ ’ਤੇ ਸਥਿਤ ਪੰਡਤਾਂ ਵਾਲੇ ਖੂਹ ’ਤੇ ਸੱਦੀ ਗੋਤਰ ਵਾਲਿਆਂ ਵੱਲੋਂ ਜਠੇਰਿਆਂ ਦੀ ਯਾਦ ਵਿਚ ਸਾਲਾਨਾ ਮੇਲਾ ਲਾਇਆ ਗਿਆ, ਜਿਸ ’ਚ ਸਥਾਨਕ ਲੋਕਾਂ ਤੋਂ ਇਲਾਵਾ ਦੂਰ-ਦੂਰਾਡੇ ਸ਼ਹਿਰਾਂ ’ਚ ਰਹਿੰਦੇ ਤੇ ਵਿਦੇਸ਼ਾਂ ਤੋਂ ਛੁੱਟੀ ਤੇ ਆਏ ਲੋਕਾਂ ਵੱਲੋਂ ਵੀ ਮੇਲੇ ’ਚ ਸ਼ਿਰਕਤ ਕੀਤੀ ਗਈ। ਮੇਲੇ ਦੀ ਸ਼ੁਰੂਆਤ ਮੌਕੇ ਧਾਰਮਿਕ ਗ੍ਰੰਥ ਰਾਮਾਇਣ ਦੇ ਸੁੰਦਰ ਕਾਂਡ ਦਾ ਪਾਠ ਕੀਤਾ ਗਿਆ, ਜਿਸ ਦੇ ਭੋਗ ਪਾਏ ਜਾਣ ਉਪ੍ਰੰਤ ਆਰਤੀ ਵੀ ਕੀਤੀ ਗਈ। ਯਾਦਗਾਰੀ ਮੇਲੇ ’ਚ ਹਾਜ਼ਰੀ ਲਗਵਾਉਣ ਲਈ ਆਏ ਸ਼ਰਧਾਲੂਆਂ ਲਈ ਵੱਖ-ਵੱਖ ਵਿਅੰਜਨਾਂ ਦੇ ਲੰਗਰ ਲਾਏ ਗਏ।
ਮੌਕੇ ’ਤੇ ਮਹੰਤ ਸ੍ਰੀ ਜੈ ਰਾਮ ਗਿਰਿ ਜੀ ਪ੍ਰਾਚੀਨ ਸ਼ਿਵ ਮੰਦਿਰ, ਡਾ. ਪੁਸ਼ਪ ਚੈਤੰਨਿਆ ਨਵੀਨ ਸ਼ਿਵ ਮੰਦਿਰ, ਪੰਡਿਤ ਵਿਸ਼ਨੂੰ, ਪੰਡਿਤ ਧਰਮਰਾਜ, ਪੰਡਿਤ ਪਾਰਸ, ਜਗਜੀਤ ਸਿੰਘ ਨੋਨੀ ਪ੍ਰਧਾਨ ਨਗਰ ਪੰਚਾਇਤ ਲੋਹੀਆਂ, ਨਰੇਸ਼ ਕੁਮਾਰ ਸੱਦੀ, ਭਾਰਤੀ ਖੇੜਾ, ਕੁਲਭੂਸ਼ਨ ਸੱਦੀ, ਰਕੇਸ਼ ਕੁਮਾਰ ਸੱਦੀ, ਵਿਜੇ ਸੱਦੀ, ਦਰਸ਼ਨ ਸੱਦੀ, ਗੋਪਾਲ ਸੱਦੀ, ਸ਼ਖ਼ਸੀਅਤ ਮਹੰਤ ਕਮਲੇਸ਼ ਰਾਣੀ, ਸੁਭਾਸ਼ ਸੱਦੀ, ਅਮਨ ਸੱਦੀ, ਸੋਨੂੰ ਸੱਦੀ, ਕਾਲਾ ਸੱਦੀ, ਗੌਰਵ ਸੱਦੀ, ਜਤਿੰਦਰ ਸੱਦੀ, ਤਿਲਕ ਰਾਜ ਸੱਦੀ, ਮੰਗਾ ਸੱਦੀ, ਡਿਪਟੀ ਸੱਦੀ, ਰਾਜੇਸ਼ ਸੱਦੀ ਜਲੰਧਰ, ਰਾਜੀਵ ਸੱਦੀ ਜਲੰਧਰ, ਚੰਦਰ ਸੱਦੀ ਨਿਊ ਦਿੱਲੀ, ਸਾਹਿਲ ਸੱਦੀ, ਰੁਪੇਸ਼ ਕੁਮਾਰ ਸੱਦੀ, ਸ਼ਾਲੂ ਸੱਦੀ, ਪਵਨ ਗਾਂਧੀ, ਅਮਨ ਪਨੇਸਰ, ਲੱਕੀ ਕੌਂਡਲ, ਅਨੁਪਮ ਸੱਦੀ, ਮਿਆਂਕ ਸੱਦੀ, ਕੁਨਾਲ ਸੱਦੀ, ਬ੍ਰਿਜ ਮੋਹਨ ਨਵੀਂ ਦਿੱਲੀ ਤੇ ਕੁਲਵੰਤ ਰਾਇ ਸ਼ਰਮਾ ਵੀ ਮੌਜੂਦ ਸਨ।