ਖ਼ਾਲਸਾ ਵਹੀਰ ਦਾ ਦੁਬਾਰਾ ਸ਼ੁਰੂ ਹੋਣਾ ਸ਼ੁੱਭ ਸੰਕੇਤ
ਖ਼ਾਲਸਾ ਵਹੀਰ ਦਾ ਦੁਬਾਰਾ ਸ਼ੁਰੂ ਹੋਣਾ ਸਿੱਖ ਕੌਮ ਲਈ ਸ਼ੁਭ ਸੰਕੇਤ- ਸਿੱਖ ਤਾਲਮੇਲ ਕਮੇਟੀ
Publish Date: Thu, 26 Feb 2026 07:02 PM (IST)
Updated Date: Thu, 26 Feb 2026 07:04 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪਿਛਲੇ ਸਮੇਂ ਦੌਰਾਨ ਖਾਲਸਾ ਵਹੀਰ ਲਹਿਰ ਆਰੰਭ ਹੋਣ ’ਤੇ ਸਿੱਖ ਨੌਜਵਾਨਾਂ ’ਚ ਸਿੱਖੀ ਨਾਲ ਜੁੜਨ ਲਈ ਇਕ ਲਹਿਰ ਪੈਦਾ ਹੋ ਗਈ ਸੀ ਬੱਚੇ ਨਸ਼ਿਆਂ ਨੂੰ ਤਿਆਗ ਕੇ ਬਾਣੀ ਬਾਣੇ ਦੇ ਧਾਰਨੀ ਹੋਣੇ ਸ਼ੁਰੂ ਹੋ ਗਏ ਸਨ। ਬੇਸ਼ੱਕ ਕੁਝ ਕਮੀਆਂ ਰਹੀਆਂ ਹੋਣਗੀਆਂ ਪਰ ਨੌਜਵਾਨਾਂ ਦਾ ਸਿੱਖੀ ਪ੍ਰਤੀ ਪਿਆਰ ਤੇਜ਼ੀ ਨਾਲ ਵਧਿਆ ਸੀ। ਇਹ ਵਿਚਾਰ ਪੇਸ਼ ਕਰਨ ਉਪਰੰਤ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਭੂਪਿੰਦਰ ਸਿੰਘ, ਹਰਪਾਲ ਸਿੰਘ ਪਾਲੀ ਚੱਢਾ, ਹਰਪ੍ਰੀਤ ਸਿੰਘ ਸੋਨੂ ਤੇ ਅਮਨਦੀਪ ਸਿੰਘ ਬੱਗਾ ਨੇ ਸਾਂਝੇ ਬਿਆਨ ’ਚ ਕਿਹਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰਕੇ ਅਰੰਭ ਹੋਈ ਖ਼ਾਲਸਾ ਵਹੀਰ ’ਚ ਜਿਸ ਤਰ੍ਹਾਂ ਸੰਗਤਾ ਅਥਾਹ ਸ਼ਰਧਾ ਤੇ ਉਤਸ਼ਾਹ ਨਾਲ ਸ਼ਾਮਲ ਹੋਈਆਂ ਹਨ ਉਹ ਸਿੱਖ ਕੌਮ ਲਈ ਇੱਕ ਸ਼ੁਭ ਸੰਕੇਤ ਹੈ। ਉਨ੍ਹਾਂ ਖਾਲਸਾ ਵਹੀਰ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਇਸ ’ਚ ਸਿਰਫ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਉਪਰਾਲੇ ਹੋਣ। ਸਿਆਸਤ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਾ ਦਿੱਤੀ ਜਾਵੇ। ਖ਼ਾਲਸਾ ਵਹੀਰ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਅੰਦਰ ਲਿਜਾਇਆ ਜਾਵੇ ਤੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇ। ਇਸ ਤਰ੍ਹਾਂ ਕਰਨ ਨਾਲ ਸਿੱਖ ਨੌਜਵਾਨ ਬਾਣੀ ਬਾਣੇ ਦੇ ਧਾਰਨੀ ਹੋਣਗੇ ਤੇ ਸਿੱਖੀ ਦੇ ਧੁਰੇ ਨਾਲ ਜੁੜਨਗੇ।