ਸਰਕਾਰੀ ਪ੍ਰਾਇਮਰੀ ਸਕੂਲ ਖੋਸਾ ਦਾ ਨਤੀਜਾ ਸ਼ਾਨਦਾਰ
ਸਰਕਾਰੀ ਪ੍ਰਾਇਮਰੀ ਸਕੂਲ ਖੋਸਾ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Sat, 28 Mar 2026 06:43 PM (IST)
Updated Date: Sat, 28 Mar 2026 06:44 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਨੇੜਲੇ ਪਿੰਡ ਖੋਸਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ, ਜਿਸ ’ਚ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਪੜ੍ਹਦੇ ਸਾਰੇ ਬੱਚੇ ਚੰਗੇ ਨੰਬਰ ਹਾਸਲ ਕਰਕੇ ਪਾਸ ਹੋ ਗਏ। ਜਾਣਕਾਰੀ ਦਿੰਦਿਆਂ ਗੁਰਵਿੰਦਰ ਕੌਰ ਵੱਲੋਂ ਦੱਸਿਆ ਗਿਆ ਕਿ ਸਕੂਲ ’ਚ ਕੁੱਲ 31 ਬੱਚੇ ਪੜ੍ਹਦੇ ਸਨ, ਜਿਨ੍ਹਾਂ ’ਚੋਂ ਪੰਜਵੀਂ ਜਮਾਤ ਦੇ 7 ਬੱਚੇ ਹਨ ਜੋ ਹੁਣ ਛੇਵੀਂ ਜਮਾਤ ’ਚ ਦਾਖ਼ਲਾ ਲੈਣ ਲਈ ਕਿਸੇ ਮਿਡਲ ਜਾਂ 12ਵੀਂ ਵਾਲੇ ਸਕੂਲ ’ਚ ਦਾਖ਼ਲਾ ਲੈਣਗੇ। ਪ੍ਰਾਇਮਰੀ ਵਾਲੇ ਸਾਡੇ ਵਿਦਿਆਰਥੀ ਕਰਾਟੇ ਦੇ ਮੁਕਾਬਲਿਆਂ ’ਚ ਸਟੇਟ ਪੱਧਰ ਤੱਕ ਗਏ ਸਨ, ਭਾਵੇਂ ਉਹ ਕੋਈ ਪੁਜ਼ੀਸ਼ਨ ਹਾਸਲ ਨਹੀਂ ਕਰ ਸਕੇ ਪਰ ਉਨ੍ਹਾਂ ਨੇ ਸਕੂਲ ਤੇ ਮਾਪਿਆਂ ਦਾ ਨਾਂ ਜ਼ਰੂਰ ਰੋਸ਼ਨ ਕੀਤਾ। ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਦਿਆਂ ਲੜਕੀਆਂ ਵੱਲੋਂ ਗਿੱਧਾ ਤੇ ਲੜਕਿਆਂ ਵੱਲੋਂ ਭੰਗੜਾ ਪੇਸ਼ ਕਰਕੇ ਸਾਰੇ ਦਰਸ਼ਕਾਂ ਦਾ ਮਨ ਮੋਹ ਲਿਆ। ਨਰਸਰੀ ਦੇ ਬੱਚਿਆਂ ਨੂੰ ਪਹਿਲੀ ਜਮਾਤ ’ਚ ਦਾਖ਼ਲਾ ਲੈਣ ਲਈ ਗੁਰਵਿੰਦਰ ਕੌਰ ਵੱਲੋਂ ਖ਼ੁਸ਼ਆਮਦੀਦ ਕਿਹਾ ਗਿਆ। ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਜਸਬੀਰ ਸਿੰਘ ਸੀਐੱਚ ਟੀ ਤੇ ਬਰਿੰਦਰ ਪਾਲ ਸਿੰਘ ਬੀਆਰਸੀ ਵੀ ਹਾਜ਼ਰ ਹੋਏ। ਇਸ ਮੌਕੇ ਹਾਜ਼ਰ ਪਤਵੰਤਿਆਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ’ਤੇ ਬੀਬੀ ਬਲਜੀਤ ਕੌਰ ਸਰਪੰਚ, ਗੁਰਪ੍ਰੀਤ ਸਿੰਘ, ਸਵਰਨ ਸਿੰਘ ਲੰਬੜਦਾਰ, ਐੱਨਆਰਆਈ ਗੁਰਦੇਵ ਸਿੰਘ ਮਠਾੜੂ, ਮੁਨੀਸ਼ ਚੰਦਰ, ਕੰਵਲਜੀਤ ਕੌਰ, ਕਰਮ ਸਿੰਘ ਤੇ ਬਲਵਿੰਦਰ ਸਿੰਘ ਵੀ ਮੌਕੇ ’ਤੇ ਮੌਜੂਦ ਸਨ।