ਕੁੱਤਿਆਂ ਦੇ ਆਪ੍ਰੇਸ਼ਨ ਦੀ ਰਫ਼ਤਾਰ ਮੱਠੀ
ਜਾਸ, ਜਲੰਧਰ : ਸ਼ਹਿਰ
Publish Date: Wed, 11 Feb 2026 11:08 PM (IST)
Updated Date: Wed, 11 Feb 2026 11:11 PM (IST)
ਜਾਸ, ਜਲੰਧਰ : ਸ਼ਹਿਰ ’ਚ ਆਵਾਰਾ ਕੁੱਤਿਆਂ ਦੀ ਨਸਬੰਦੀ ਤੇ ਹਮਲਾਵਰ ਕੁੱਤਿਆਂ ਨੂੰ ਸ਼ੈਲਟਰ ਹੋਮ ’ਚ ਰੱਖਣ ਲਈ ਕੋਈ ਖਾਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਸ ਲਈ ਅਜੇ ਤੱਕ ਜ਼ਮੀਨ ਵੀ ਤੈਅ ਨਹੀਂ ਕੀਤੀ ਗਈ ਹੈ। ਨੰਗਲ ਸ਼ਾਮਾਂ ਸਥਿਤ ਡੌਗ ਕੰਪਾਊਂਡ ’ਚ ਕੁੱਤਿਆਂ ਦੇ ਆਪ੍ਰੇਸ਼ਨ ਤੇ ਇਲਾਜ ਦੌਰਾਨ ਉਨ੍ਹਾਂ ਨੂੰ ਰੱਖਣ ਲਈ ਵਾਧੂ ਥਾਂ ਰੱਖੀ ਜਾਣੀ ਹੈ ਪਰ ਡਿਜ਼ਾਈਨਿੰਗ ਠੀਕ ਨਾ ਹੋਣ ਕਾਰਨ ਅਜੇ ਤੱਕ ਕੰਮ ਸ਼ੁਰੂ ਨਹੀਂ ਹੋਇਆ। ਮੇਅਰ ਵਨੀਤ ਧੀਰ ਇਸ ਪ੍ਰੋਜੈਕਟ ਦੀ ਸਮਰੱਥਾ ਨੂੰ ਵਧਾਉਣਾ ਚਾਹੁੰਦੇ ਹਨ ਪਰ ਇਕ ਸਾਲ ਬਾਅਦ ਵੀ ਹਾਲਾਤ ਜਿਉਂ ਦੇ ਤਿਉਂ ਹਨ। ਨਸਬੰਦੀ ਦਾ ਪ੍ਰੋਜੈਕਟ ਸਾਲ 2018 ਵਿਚ ਸ਼ੁਰੂ ਹੋਇਆ ਸੀ ਤੇ ਹਰ ਸਾਲ ਲਗਪਗ 10,000 ਕੁੱਤਿਆਂ ਦੇ ਆਪ੍ਰੇਸ਼ਨ ਕੀਤੇ ਜਾਣੇ ਸਨ। ਇਹ ਪ੍ਰੋਜੈਕਟ ਸਿਰਫ 2 ਸਾਲਾਂ ਤੱਕ ਹੀ ਠੀਕ ਤਰ੍ਹਾਂ ਚੱਲਿਆ ਤੇ ਉਸ ਤੋਂ ਬਾਅਦ ਇਸ ’ਤੇ ਕੰਮ ਨਹੀਂ ਹੋ ਸਕਿਆ। ਅਜੇ ਤੱਕ ਸਿਰਫ 40,000 ਕੁੱਤਿਆਂ ਦੇ ਹੀ ਆਪ੍ਰੇਸ਼ਨ ਹੋ ਸਕੇ ਹਨ।