ਜਥੇਬੰਦੀ ਨੇ ਪੰਪ ਆਪ੍ਰੇਟਰ ਗੁਰਜੀਤ ਸਿੰਘ ਦੀ ਕਰਵਾਈ ਅਡਜਸਟਮੈਟ
ਜਥੇਬੰਦੀ ਨੇ ਐੱਸਡੀਓ ਦਾ ਘਿਰਾਓ ਕਰਕੇ ਪੰਪ ਅਪਰੇਟਰ ਗੁਰਜੀਤ ਸਿੰਘ ਦੀ ਕਰਾਈ ਅਡਜਸਟਮੈਟ
Publish Date: Tue, 17 Mar 2026 08:23 PM (IST)
Updated Date: Tue, 17 Mar 2026 08:25 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੀਡਬਲਿਉਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਜ਼ਿਲ੍ਹਾ ਜਲੰਧਰ ਕਪੂਰਥਰਾ ਵੱਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਐੱਸਡੀਓ ਜਲੰਧਰ ਦੇ ਦਫਤਰ ਸਾਹਮਣੇ ਰੋਸ ਧਰਨਾ ਪੁਸ਼ਪਿੰਦਰ ਕੁਮਾਰ ਬਿਰਦੀ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ’ਚ ਦਿੱਤਾ ਗਿਆ। ਸਟੇਜ ਦੀ ਕਾਰਵਾਈ ਚਲਾਉਂਦੇ ਹੋਏ ਜਥੇਬੰਦੀ ਦੇ ਸਕੱਤਰ ਅਮਰੀਕ ਸਿੰਘ ਸੇਖੋ ਨੇ ਇਸ ਧਰਨੇ ਦਾ ਮੁੱਖ ਏਜੰਡਾ ਸਾਂਝਾ ਕਰਦਿਆਂ ਕਿਹਾ ਕਿ ਐੱਸਡੀਓ ਸਾਹਿਬ ਨੂੰ 2 ਮਾਰਚ ਨੂੰ ਧਰਨੇ ਸਬੰਧੀ ਨੋਟਿਸ ਦਿੱਤਾ ਗਿਆ ਸੀ ਪਰ ਇਸ ਅਧਿਕਾਰੀ ਦੇ ਕੰਨਾਂ ’ਤੇ ਹਾਲੇ ਤੱਕ ਜੂੰਅ ਨਹੀਂ ਸਰਕੀ, ਜਿਸ ਕਾਰਨ ਮਜਬੂਰ ਹੋ ਕੇ ਅੱਜ ਇਹ ਰੋਸ ਧਰਨਾ ਦਿੱਤਾ ਗਿਆ। ਉਨਾਂ ਕਿਹਾ ਕਿ ਇਸ ਅਧਿਕਾਰੀ ਵੱਲੋਂ ਜਾਣ ਬੁਝ ਕੇ ਫੀਲਡ ਮੁਲਾਜ਼ਮਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਧਰਨੇ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਦਿਆਂ ਪ.ਸ.ਸ.ਫ.ਦੇ ਸੂਬਾ ਜਨ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਇਸ ਹੈਂਕੜਬਾਜ਼ੀ ਅਧਿਕਾਰੀ ਨੇ ਜਾਣ ਬੁੱਝ ਕੇ ਮਾਹੌਲ ਨੂੰ ਖਰਾਬ ਕੀਤਾ ਹੈ। ਵਾਰ-ਵਾਰ ਗੱਲਬਾਤ ਕਰਨ ’ਤੇ ਵੀ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਨਿਕਲਿਆ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਇਸ ਧਰਨੇ ’ਚ ਕੋਈ ਸਮੱਸਿਆ ਦਾ ਹੱਲ ਨਾ ਨਿਕਲਿਆ ਤਾਂ ਇਹ ਧਰਨਾ ਲਗਾਤਾਰ ਚਲਾਇਆ ਜਾਵੇਗਾ। ਜਦੋਂ ਇਸ ਪੱਤਰਕਾਰ ਨੇ ਐੱਸਡੀਓ ਸਾਹਿਲ ਨਾਲ ਗੱਲ ਕੀਤੀ ਕਿ ਤੁਸੀਂ ਐਡਜਸਟਮੈਂਟ ਕਿਉਂ ਨਹੀਂ ਕਰਦੇ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮੇਰੇ ਅਖਤਿਆਰ ਖੇਤਰ ’ਚ ਨਹੀਂ ਹੈ। ਪ੍ਰੰਤੂ ਜਥੇਬੰਦੀ ਦੇ ਧਰਨਾ ਮਾਰਨ ’ਤੇ ਦਬਾਅ ਕਾਰਨ ਐੱਸਡੀਓ ਸਾਹਿਲ ਨੇ ਆਪਣੇ ਅਖਤਿਆਰ ਦੀ ਵਰਤੋਂ ਕਰਦੇ ਹੋਏ ਪੱਤਰ ਨੰਬਰ 334 ਮਿਤੀ 17 ਮਾਰਚ 26 ਨੂੰ ਗੁਰਜੀਤ ਸਿੰਘ ਪੰਪ ਆਪ੍ਰੇਟਰ ਦੀ ਐਡਜਸਟਮੈਂਟ ਸਕੀਮ ਮਦਾਰ ਤੋਂ ਸਕੀਮ ਬਹੁਦੀਨਪੁਰਾ ਬਲਾਕ ਆਦਮਪੁਰ ਵਿਖੇ ਕਰ ਦਿੱਤੀ। ਇਸ ਨਾਲ ਜਥੇਬੰਦੀ ਦੀ ਜਿੱਤ ਹੋਈ। ਇਸ ਧਰਨੇ ਨੂੰ ਅਰਜਿੰਦਰ ਕੁਮਾਰ ਮਹਿਤਪੁਰ, ਤਰਸੇਮ ਲਾਲ ਮਾਧੋਪੁਰੀ, ਹਰੀ ਰਾਮ, ਓਮ ਪ੍ਰਕਾਸ਼, ਤ੍ਰਲੋਕ ਸਿੰਘ ਚੀਮਾ, ਗੁਰਜੀਤ ਸਿੰਘ ਜਗਤਪੁਰ, ਬਲਵਿੰਦਰ ਸਿੰਘ, ਬਲਜੀਤ ਸਿੰਘ, ਮਨਜਿੰਦਰ ਸਿੰਘ, ਮਨੋਹਰ ਲਾਲ, ਕੁਲਬੀਰ ਸਿੰਘ ਸ਼ਾਹਕੋਟ, ਕਰਮਜੀਤ ਸਿੰਘ, ਭੁੱਲਾ ਸਿੰਘ, ਪੂਰਨ ਸਿੰਘ, ਅਕਲ ਚੰਦ ਸਿੰਘ, ਨਰੇਸ਼ ਕੁਮਾਰ ਨਾਰ, ਸਤਵਿੰਦਰ ਸਿੰਘ, ਅੰਗਰੇਜ਼ ਸਿੰਘ ਹਾਜ਼ਰ ਸਨ। ਇਸ ਸਮੇਂ ਉਪ ਮੰਡਲ ਇੰਜੀਨੀਅਰ ਵੱਲੋਂ ਮਸਲੇ ਦਾ ਹੱਲ ਹੋਣ ਤੋਂ ਬਾਅਦ ਇਹ ਧਰਨਾ ਸਮਾਪਤ ਕੀਤਾ ਗਿਆ।