ਨੌਵਾਂ ਬਸੰਤ ਰਾਗ ਕੀਰਤਨ ਦਰਬਾਰ ਕਰਵਾਇਆ
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨੌਵਾਂ ਮਹਾਨ ਬਸੰਤ ਰਾਗ ਕੀਰਤਨ ਦਰਬਾਰ ਕਰਵਾਇਆ
Publish Date: Tue, 27 Jan 2026 06:54 PM (IST)
Updated Date: Tue, 27 Jan 2026 06:55 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨੌਵਾਂ ਮਹਾਨ ਬਸੰਤ ਰਾਗ ਕੀਰਤਨ ਦਰਬਾਰ ਗੁਰਦੁਆਰਾ ਸ਼ਹੀਦਾਂ ਸਿੰਘਾਂ ਪਿੰਡ ਥਲਾ ਵਿਖੇ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ। 24 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਆਰੰਭ ਹੋਣਗੇ, 26 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕਰੀਤਨ ਦਰਬਾਰ 11 ਤੋਂ 3 ਵਜੇ ਤੱਕ ਸਮਾਪਤੀ ਹੋਈ, ਜਿਸ ’ਚ ਪੰਥ ਦੇ ਮਹਾਨ ਰਾਗੀ ਢਾਡੀ ਕੀਰਤਨੀ ਤੇ ਕਥਾਵਾਚਕ ਹਾਜ਼ਰੀ ਭਰਨਗੇ, ਕੀਰਤਨ ਦਰਬਾਰ ’ਚ ਉਸਤਾਦ ਕਾਲੇ ਰਾਮ ਜੀ (ਤਬਲਾ ਵਾਦਕ ਜਲੰਧਰ ਵਾਲੇ), ਭਾਈ ਦਲੀਪ ਸਿੰਘ ਫੱਕਰ ਪਟਿਆਲੇ ਵਾਲੇ, ਭਾਈ ਕਮਲਜੀਤ ਸਿੰਘ ਸ਼ਾਂਤ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਬਾਬਾ ਸੰਤੋਖ ਸਿੰਘ ਪ੍ਰਧਾਨ ਨਿਰਮਲਾ ਸੰਤ ਮੰਡਲ ਪੰਜਾਬ ਗੁਰਦੁਆਰਾ ਸਾਹਿਬ ਦਾ ਹਜ਼ੂਰੀ ਜਥਾ ਸੰਗਤਾਂ ਨੂੰ ਰਸਭਿੰਨੀ ਨਾਲ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਨਿਹਾਲ ਕੀਤਾ। ਬਾਬਾ ਸੰਤੋਖ ਸਿੰਘ ਪ੍ਰਧਾਨ ਨਿਰਮਲਾ ਸੰਤ ਮੰਡਲ ਪੰਜਾਬ ਨੇ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸੁਖਵਿੰਦਰ ਸਿੰਘ ਕਾਲਾ, ਅਮਰੀਕ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ, ਹਰਦੀਪ ਸਿੰਘ, ਅਮਰਜੀਤ ਸਿੰਘ ਥਾਣੇਦਾਰ, ਬਲਜੀਤ ਸਿੰਘ, ਗੁਰੂ ਘਰ ਦੇ ਸੇਵਾਦਾਰ ਸਮੂਹ ਸੰਗਤਾਂ ਭਾਰੀ ਗਿਣਤੀ ’ਚ ਸ਼ਾਮਲ ਸਨ।