ਕਤਲ ਨੇ ਖੋਲ੍ਹੀ ਕਾਨੂੰਨ ਵਿਵਸਥਾ ਦੀ ਪੋਲ : ਹਿੱਕੀ
ਜਲੰਧਰ 'ਚ ਕਤਲ ਹੋਏ ਨੌਜਵਾਨ ਦੇ ਕਤਲ ਨੇ ਖੋਲੀ ਕਾਨੂੰਨ ਵਿਵਸਥਾ ਦੀ ਪੋਲ - ਅਸ਼ੋਕ ਸਰੀਨ ਹਿੱਕੀ
Publish Date: Fri, 06 Feb 2026 08:47 PM (IST)
Updated Date: Fri, 06 Feb 2026 08:50 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਜਲੰਧਰ ਕੈਂਟ ਵਿਧਾਨ ਸਭਾ ਖੇਤਰ ਅਧੀਨ ਆਉਂਦੇ ਮਾਡਲ ਟਾਉਨ ਇਲਾਕੇ ਚ ਦਿਨ ਦਿਹਾੜੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਣਾ ਤੇ ਪੰਜਾਬ ਸਰਕਾਰ ਦੀ ਨਿੰਦਿਆ ਕਰਦੇ ਹੋਏ ਜਲੰਧਰ ਭਾਜਪਾ ਦੇ ਮਹਾਂਮੰਤਰੀ ਤੇ ਕੈਂਟ ਵਿਧਾਨ ਸਭਾ ਦੇ ਪ੍ਰਭਾਰੀ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਪੰਜਾਬ ਚ ਮੌਜੂਦਾ ਭਗਵੰਤ ਮਾਨ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਦੀ ਅਗਵਾਈ ਹੇਠ ਪੰਜਾਬ ’ਚ ਤਰੱਕੀ ਤਾਂ ਨਹੀਂ ਹੋ ਰਹੀ ਪਰ ਗੋਲੀਬਾਰੀ, ਕਤਲੇਆਮ, ਜਬਰਨ ਵਸੂਲੀ, ਫਿਰੌਤੀ ਤੇ ਗੈਂਗਵਾਰ ਜਿਹੀਆਂ ਘਟਨਾਵਾਂ ਜ਼ਰੂਰ ਆਮ ਹੁੰਦੀਆਂ ਜਾ ਰਹੀਆਂ ਹਨ। ਸਰੀਨ ਨੇ ਕਿਹਾ ਕਿ ਰਿਮੋਟ ਕੰਟਰੋਲ ਨਾਲ ਦਿੱਲੀ ਬੈਠ ਕੇ ਪੰਜਾਬ ਸਰਕਾਰ ਚਲਾਉਣ ਵਾਲੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਤੇ ਸੁਵਿਧਾਵਾਂ ਨੂੰ ਭਗਵੰਤ ਮਾਨ ਤੇ ਸ਼ਾਸਕ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਹਿਯੋਗ ਦੇ ਦਬਾਅ ਕੇ ਰੱਖਿਆ ਹੋਇਆ ਹੈ, ਜਿਸ ਕਾਰਨ ਪੰਜਾਬ ਚ ਵਪਾਰੀਆਂ, ਦੁਕਾਨਦਾਰਾਂ, ਨੌਜਵਾਨਾਂ, ਔਰਤਾਂ ਤੇ ਹਰ ਵਰਗ ਦੇ ਲੋਕਾਂ ਤੇ ਅਪਰਾਧਿਕ ਲੋਕ ਬੇਖੌਫ ਹੋ ਕੇ ਹਮਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਕੁੰਭ ਕਰਨੀ ਨੀਂਦ ਚ ਮਸਤ ਹੋ ਕੇ ਵੱਡੇ ਵੱਡੇ ਸਰਕਾਰੀ ਦਫਤਰਾਂ ਤੇ ਕੋਠੀਆਂ ’ਚ ਬੈਠ ਕੇ ਸਰਕਾਰੀ ਸੁਵਿਧਾਵਾਂ ਦਾ ਆਨੰਦ ਲੈਂਦੇ ਹੋਏ ਬਿਆਨਬਾਜ਼ੀ, ਇਸ਼ਤਿਹਾਰਬਾਜ਼ੀ ਤੇ ਝੂਠੇ ਤਰੱਕੀ ਦੇ ਬੋਰਡ ਲਗਵਾਉਂਦੇ ਹੋਏ ਲੋਕਾਂ ਦਾ ਕਰੋੜਾਂ ਰੁਪਿਆ ਉਜਾੜ ਰਹੇ ਹਨ।