ਸ੍ਰੀ ਸਹਿਜ ਪਾਠ ਕਰ ਕੇ ਜੀਵਨ ਸਫਲਾ ਕਰਨ ਦਾ ਦਿੱਤਾ ਸੁਨੇਹਾ
ਸਹਿਜ ਪਾਠ ਕਰਕੇ ਜੀਵਨ ਸਫਲਾ ਕਰਨ ਦੱਸ ਦਿੱਤਾ ਸੁਨੇਹਾ
Publish Date: Sun, 11 Jan 2026 07:41 PM (IST)
Updated Date: Mon, 12 Jan 2026 04:16 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਅੰਮ੍ਰਿਤ ਵੇਲੇ ਦੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ’ਚ ਕਥਾ ਕੀਰਤਨ ਉਪਰੰਤ ਚੱਲ ਰਹੀ ਸ੍ਰੀ ਸਹਿਜ ਪਾਠਾਂ ਦੀ ਲੜੀ ਤਹਿਤ ਗੁਰਲੀਨ ਕੌਰ ਦੇ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠਾਂ ਦੀ ਸੰਪੂਰਨਤਾ ਹੋਈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵੱਲੋਂ ਪਿਛਲੇ ਕਈ ਸਾਲਾਂ ਤੋਂ ਸਮੇਂ-ਸਮੇਂ ’ਤੇ ਸ੍ਰੀ ਸਹਿਜ ਪਾਠਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਤਾਂ ਜੋ ਸੰਗਤ ਆਪ ਗੁਰੂ ਸਾਹਿਬ ਜੀ ਦੀ ਬਾਣੀ ਦੇ ਸ਼ਬਦੀ ਰੂਪ ’ਚ ਦਰਸ਼ਨ ਦੀਦਾਰੇ ਕਰ ਕੇ ਗੁਰੂ ਕੀ ਬਾਣੀ ਦਾ ਲਾਹਾ ਪ੍ਰਾਪਤ ਕਰ ਸਕਣ। ਗੁਰਦੁਆਰਾ ਸਾਹਿਬ ਵੱਲੋਂ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਵਾਉਣ ਤੇ ਹੋਰ ਵੱਧ ਤੋਂ ਵੱਧ ਸੰਗਤਾਂ ਨੂੰ ਬਾਣੀ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ 14 ਜਨਵਰੀ ਮਾਘੀ ਦਿਹਾੜੇ ਵਾਲੇ ਦਿਨ ਸ਼ਾਮ 5 ਵਜੇ ਸ੍ਰੀ ਸਹਿਜ ਪਾਠ ਦੀ ਆਰੰਭਤਾ ਕੀਤੀ ਜਾਵੇਗੀ ਤੇ 30 ਜੂਨ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਅੰਮ੍ਰਿਤ ਵੇਲੇ ਸੰਗਤੀ ਰੂਪ ’ਚ ਸਮੂਹਿਕ ਤੌਰ ਸੰਪੂਰਨਤਾ ਹੋਵੇਗੀ।