ਧੀਆਂ ਸਾਡੇ ਸਮਾਜ ਦੀ ਤਾਕਤ : ਜੋਗਿੰਦਰ ਕੌਰ
ਧੀਆਂ ਦੀ ਲੋਹੜੀ ਮਨਾ ਕੇ ਬੇਟੀ ਬਚਾਓ-ਬੇਟੀ ਪੜ੍ਹਾਓ ਦਾ ਦਿੱਤਾ ਸੁਨੇਹਾ
Publish Date: Fri, 16 Jan 2026 08:47 PM (IST)
Updated Date: Fri, 16 Jan 2026 08:48 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆ ਕਲਾਂ : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵੱਲੋਂ ਪਿੰਡ ਕੰਗ ਸਾਹਬੂ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ। ਇਸ ਦੌਰਾਨ ਪਰੰਪਰਾਗਤ ਤਰੀਕੇ ਦੇ ਨਾਲ ਲੋਹੜੀ ਦੀ ਧੂਣੀ ਵਾਲੀ ਗਈ ਉਪਰੰਤ ਸਮੂਹ ਬੱਚਿਆਂ ਵਿੱਚ ਰਿਓੜੀਆਂ, ਮੂੰਗਫਲੀ ਤੇ ਗੱਚਕ ਵੰਡੀ ਗਈ। ਇਸ ਦੇ ਨਾਲ ਹੀ ਬੱਚਿਆਂ ਦੇ ਲਈ ਕੇਕ ਵੀ ਕੱਟਿਆ ਗਿਆ ਤੇ ਨਵਜੰਮੀਆਂ ਤਿੰਨ ਬੱਚੀਆਂ ਦੀ ਲੋਹੜੀ ਵੀ ਪਾਈ ਗਈ, ਜਿਨ੍ਹਾਂ ਨੂੰ ਤੋਹਫੇ ਦੇ ਕੇ ਵਿਭਾਗ ਵੱਲੋਂ ਸਨਮਾਨ ਦਿੱਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸੀਡੀਪੀਓ ਜੋਗਿੰਦਰ ਕੌਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਧੀਆਂ ਸਮਾਜ ਦੀ ਤਾਕਤ ਹਨ ਜੋ ਕਿ ਮਰਦਾਂ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ ਹਨ। ਪੁੱਤਰਾਂ ਵਾਂਗ ਹੀ ਧੀਆਂ ਨੂੰ ਸਨਮਾਨ ਦਿੰਦਿਆਂ ਉਨਾਂ ਦੇ ਜਨਮ ਦਾ ਵੀ ਖਿੜੇ ਮੱਥੇ ਸਵਾਗਤ ਕਰਨਾ ਚਾਹੀਦਾ ਹੈ। ਇਸ ਦੌਰਾਨ ਸੁਪਰਵਾਈਜ਼ਰ ਅਨੀਤਾ, ਵਰਕਰਾਂ ਅਤੇ ਹਾਜ਼ਰ ਔਰਤਾਂ ਨੇ ਵੀ ਧੀਆਂ ਦੇ ਹੱਕ ਵਿੱਚ ਜਾਗਰੂਕਤਾ ਭਰਿਆ ਸੰਦੇਸ਼ ਦਿੱਤਾ ਅਤੇ ਧੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸੁਪਰਵਾਈਜ਼ਰ ਅਨੀਤਾ, ਵਰਕਰਾਂ ਬਿਮਲਾ ਦੇਵੀ ਤੇ ਪ੍ਰੀਆ ਤੋਂ ਇਲਾਵਾ ਨਵ ਜੰਮੀਆਂ ਬੇਟੀਆਂ ਦੀਆਂ ਮਾਵਾਂ, ਲਾਭਪਾਤਰੀ ਗਰਭਵਤੀਆਂ ਤੇ ਹੋਰ ਹਾਜ਼ਰ ਸਨ।