ਮਨੁੱਖ ਨੂੰ ਪ੍ਰਮਾਤਮਾ ਨਾਲ ਜੋੜਦੀ ਹੈ ਗੁਰੂ ਕ੍ਰਿਪਾ : ਭਾਰਤੀ
ਭਗਵਾਨ ਰਾਮ ਤੇ ਮਾਤਾ ਸੀਤਾ ਦਾ ਵਿਆਹ ਆਤਮਾ-ਪਰਮਾਤਮਾ ਦੇ ਮਿਲਾਪ ਦਾ ਪ੍ਰਤੀਕ: ਸਾਧਵੀ ਸ਼ਚਿ ਭਾਰਤੀ
Publish Date: Sat, 21 Mar 2026 07:35 PM (IST)
Updated Date: Sat, 21 Mar 2026 07:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਦਾਣਾ ਮੰਡੀ, ਜਗਰਾਓਂ ਰੋਡ ਮਹਿਤਪੁਰ ਵਿਖੇ 17 ਤੋਂ 22 ਮਾਰਚ ਤੱਕ ਕਰਵਾਏ ਪੰਜ ਦਿਵਸੀ ਸ਼੍ਰੀ ਰਾਮ ਕਥਾ ਦੇ ਤੀਜੇ ਦਿਨ ਦਾ ਸਮਾਗਮ ਸ਼ਰਧਾ ਤੇ ਆਧਿਆਤਮਿਕ ਉਤਸ਼ਾਹ ਨਾਲ ਮਨਾਇਆ ਗਿਆ। ਤੀਜੇ ਦਿਨ ਦੀ ਕਥਾ ਦਾ ਕੇਂਦਰ ਭਗਵਾਨ ਸ਼੍ਰੀ ਰਾਮ ਤੇ ਮਾਤਾ ਸੀਤਾ ਜੀ ਦਾ ਪਾਵਨ ਵਿਵਾਹ ਰਿਹਾ। ਕਥਾ ਵਿਆਸ ਪ੍ਰਗਿਆ ਚਕਸ਼ੂ ਸਾਧਵੀ ਸ਼ਚਿ ਭਾਰਤੀ ਨੇ ਵਿਆਹ ਦੇ ਦਿਵਿਆ ਦ੍ਰਿਸ਼ ਦਾ ਮਨੋਹਰ ਵਰਣਨ ਕਰਦਿਆਂ ਕਿਹਾ ਕਿ ਇਹ ਸਿਰਫ ਇਕ ਵਿਆਹ ਨਹੀਂ, ਸਗੋਂ ਆਤਮਾ ਤੇ ਪਰਮਾਤਮਾ ਦੇ ਮਿਲਾਪ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਜਦੋਂ ਮਨੁੱਖ ਸੱਚੇ ਸਤਿਗੁਰੂ ਦੀ ਸ਼ਰਨ ਪ੍ਰਾਪਤ ਕਰਦਾ ਹੈ, ਉਦੋਂ ਉਸ ਦੀ ਆਤਮਾ ’ਚ ਪਰਮਾਤਮਾ ਦਾ ਪ੍ਰਗਟਾਅ ਹੋਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਅੱਗੇ ਸਮਝਾਇਆ ਕਿ ਅਧਿਆਤਮਿਕ ਜੀਵਨ ’ਚ ਸਤਿਗੁਰੂ ਦੀ ਕ੍ਰਿਪਾ ਕੇਂਦਰੀ ਭੂਮਿਕਾ ਨਿਭਾਉਂਦੀ ਹੈ, ਜੋ ਮਨੁੱਖ ਨੂੰ ਪਰਮਾਤਮਾ ਦੇ ਸਿੱਧੇ ਅਨੁਭਵ ਨਾਲ ਜੋੜਦੀ ਹੈ। ਉਨ੍ਹਾਂ ਨੇ ਭਜਨ-ਸਿਮਰਨ, ਸਾਧਨਾ ਤੇ ਆਤਮ-ਵਿਕਾਸ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਤੀਜੇ ਦਿਨ ਦਾ ਸਮਾਗਮ ਪਾਵਨ ਆਰਤੀ ਨਾਲ ਸਮਾਪਤ ਹੋਇਆ। ਇਸ ਮੌਕੇ ਕੇਐੱਸ ਮੱਖਣ (ਪੰਜਾਬੀ ਗਾਇਕ), ਡਾ. ਅਮਰਜੀਤ ਸਿੰਘ ਥਿੰਡ (ਮੁੱਖ ਬੁਲਾਰਾ, ਹਲਕਾ ਇੰਚਾਰਜ ਭਾਜਪਾ ਪੰਜਾਬ), ਕਨਵਰ ਸੰਧੂ (ਪੰਜਾਬ ਮੈਂਬਰ ਕਿਸਾਨ ਮੋਰਚਾ ਭਾਜਪਾ), ਸੁਨੀਲ ਕੁਮਾਰ ਅਨੇਜਾ (ਮੰਡਲ ਪ੍ਰਧਾਨ ਮਹਿਤਪੁਰ ਭਾਜਪਾ), ਰਜਿੰਦਰ ਸਿੰਘ ਲਾਟੀਆ (ਜ਼ਿਲ੍ਹਾ ਸਕੱਤਰ ਭਾਜਪਾ), ਸਰਪੰਚ ਨਿਰਮਲ ਸਿੰਘ (ਪਿੰਡ ਪਛਾੜੀਆਂ), ਸ਼ਿਵ ਮੰਡਲੀ ਇਸਤਰੀ ਸਭਾ ਤੇ ਸ਼ਿਵ ਮੰਦਰ ਕਮੇਟੀ ਮਹਿਤਪੁਰ ਸਮੇਤ ਕਈ ਸ਼ਰਧਾਲੂ ਹਾਜ਼ਰ ਸਨ।