ਦੋਆਬਾ ਕਾਲਜ ’ਚ ਮੁੱਢਲੀ ਵਿਆਕਰਨ ਦੇ ਮੁੱਖ ਅੰਗ ਦੱਸੇ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 13 Mar 2026 07:51 PM (IST)
Updated Date: Fri, 13 Mar 2026 07:54 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ਦੇ ਡੀਸੀਜੇ ਪਰਸਨਾਲਿਟੀ ਡਿਵੈੱਲਪਮੈਂਟ ਸੈਂਟਰ ਵੱਲੋਂ ‘ਬਿਜ਼ਨਸ ਕਮਿਊਨੀਕੇਸ਼ਨ ਫਾਰ ਇੰਡਸਟਰੀ" ਨਾਂ ਦਾ ਇਕ ਸ਼ਾਰਟ ਟਰਮ ਕੋਰਸ ਕਰਵਾਇਆ ਗਿਆ। 30 ਘੰਟਿਆਂ ਦੇ ਇਸ ਕੋਰਸ ’ਚ ਬੀ.ਕਾਮ ਸੈਮੀਸਟਰ-2 ਦੇ 70 ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਕੋਰਸ ਸਕਿੱਲ ਡਿਵੈੱਲਪਮੈਂਟ ਤਹਿਤ ਬਿਜ਼ਨੈੱਸ ਕਮਿਊਨੀਕੇਸ਼ਨ ’ਤੇ ਕੇਂਦਰਿਤ ਸੀ।
ਕੋਰਸ ਦੇ ਕੋਆਰਡੀਨੇਟਰ ਪ੍ਰੋ. ਸੰਦੀਪ ਚਾਹਲ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮ ਦੇ ਰਿਜ਼ਿਊਮੇ, ਜਾਬ ਐਪਲੀਕੇਸ਼ਨ, ਬਾਇਓਡੇਟਾ, ਸੈਲਫ ਇੰਟਰਡਕਸ਼ਨ, ਸਿਚੂਏਸ਼ਨਲ ਡਾਇਲਾਗ, ਸੀਵੀ ਬਣਾਉਣ ਤੇ ਬੇਸਿਕ ਗ੍ਰਾਮਰ ਦੇ ਮੁੱਖ ਅੰਗਾਂ ਬਾਰੇ ਜਾਣਕਾਰੀ ਦਿੱਤੀ। ਡਾ. ਅਮਰਜੀਤ ਸੈਣੀ ਨੇ ਕਮਰਸ਼ੀਅਲ ਲੈਟਰਜ਼, ਕਾਰੋਬਾਰੀ ਲੈਟਰਜ਼, ਮੈਮੋਰੰਡਮ, ਮਿੰਟ ਰਾਈਟਿੰਗ ਤੇ ਏਜੰਡਾ ਲਿਖਾਈ ਦੀ ਜਾਣਕਾਰੀ ਦਿੱਤੀ, ਜਦਕਿ ਪ੍ਰੋ. ਰਾਹੁਲ ਭਾਰਦਵਾਜ਼ ਨੇ ਪਰਸਨਲ ਲੈਟਰ, ਕਮਿਊਨੀਕੇਸ਼ਨ ਸਕਿੱਲਜ਼, ਰਿਪੋਰਟ ਰਾਈਟਿੰਗ ਤੇ ਗੱਲਬਾਤ ਦੇ ਹੁਨਰ ’ਤੇ ਧਿਆਨ ਦਿੱਤਾ।
ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ ਨੇ ਡੀਸੀਜੇ ਪਰਸਨਾਲਿਟੀ ਡਿਵੈੱਲਪਮੈਂਟ ਦੇ ਅਧਿਆਪਕਾਂ ਦੇ ਇਸ ਯਤਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਯਤਨਾਂ ਨਾਲ ਵਿਦਿਆਰਥੀਆਂ ’ਚ ਆਤਮਵਿਸ਼ਵਾਸ ਪੈਦਾ ਹੁੰਦਾ ਹੈ ਤੇ ਇੰਟਰਵਿਊ ਦੀ ਪ੍ਰਕਿਰਿਆ ਨੂੰ ਲੈ ਕੇ ਜੋ ਡਰ ਹੁੰਦਾ ਹੈ, ਉਹ ਵੀ ਦੂਰ ਹੁੰਦਾ ਹੈ।