‘ਬੈਸਟ ਪ੍ਰਿੰਸੀਪਲ ਐਵਾਰਡ-2025’ ਨਾਲ ਡਾ. ਸੋਨਮ ਸ਼ਰਮਾ ਸਨਮਾਨਿਤ
ਦਿ ਲੈਂਡਮਾਰਕ ਸਕੂਲ ਦੀ ਪ੍ਰਿੰਸੀਪਲ ਡਾ. ਸੋਨਮ ਸ਼ਰਮਾ ਨੂੰ “ਬੈਸਟ ਪ੍ਰਿੰਸੀਪਲ ਅਵਾਰਡ 2025” ਨਾਲ ਸਨਮਾਨਿਤ ਕੀਤਾ
Publish Date: Sun, 04 Jan 2026 06:41 PM (IST)
Updated Date: Mon, 05 Jan 2026 04:09 AM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਦਿ ਲੈਂਡਮਾਰਕ ਸਕੂਲ ਨੇ ਸਿੱਖਿਆ ਖੇਤਰ ’ਚ ਇਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਸਕੂਲ ਪ੍ਰਿੰਸੀਪਲ ਡਾ. ਸੋਨਮ ਸ਼ਰਮਾ ਨੂੰ ਇੰਡੀਅਨ ਸਕੂਲਜ਼ ਐਵਾਰਡ-2025 ਵੱਲੋਂ ਚਿੱਟਕਾਰਾ ਯੂਨੀਵਰਸਿਟੀ ’ਚ ਕਰਵਾਏ ਸ਼ਾਨਦਾਰ ਸਮਾਰੋਹ ਦੌਰਾਨ ‘ਬੈਸਟ ਪ੍ਰਿੰਸੀਪਲ ਐਵਾਰਡ-2025’ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਅੰਬੈਸਡਰ ਡਾ. ਦੀਪਕ ਵੋਹਰਾ ਤੇ ਸੇਵਾਮੁਕਤ ਕਰਨਲ ਰਾਕੇਸ਼ ਵੱਲੋਂ ਭੇਟ ਕੀਤਾ ਗਿਆ। ਇਹ ਸਨਮਾਨ ਡਾ. ਸੋਨਮ ਸ਼ਰਮਾ ਦੀ ਅਕਾਦਮਿਕ ਉਤਕ੍ਰਿਸ਼ਟਤਾ, ਮੁੱਲਾਂ ਆਧਾਰਿਤ ਸਿੱਖਿਆ ਤੇ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਲਈ ਕੀਤੀਆਂ ਨਿਰੰਤਰ ਕੋਸ਼ਿਸ਼ਾਂ ਦਾ ਪ੍ਰਤੀਕ ਹੈ। ਪੁਰਸਕਾਰ ਸਮਾਰੋਹ ’ਚ ਦੇਸ਼ ਭਰ ਤੋਂ ਪ੍ਰਸਿੱਧ ਸਿੱਖਿਆਵਿਦਾਂ, ਸਕੂਲ ਮੁਖੀਆਂ ਤੇ ਪਤਵੰਤਿਆਂ ਨੇ ਸ਼ਿਰਕਤ ਕੀਤੀ। ਰਾਸ਼ਟਰੀ ਪੱਧਰ ’ਤੇ ਮਿਲੀ ਇਹ ਮਾਨਤਾ ਸਕੂਲ ਦੀ ਗੁਣਵੱਤਾਪੂਰਨ ਸਿੱਖਿਆ ਤੇ ਜ਼ਿੰਮੇਵਾਰ ਨਾਗਰਿਕ ਤਿਆਰ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਮੌਕੇ ਡਾ. ਸੋਨਮ ਸ਼ਰਮਾ ਨੇ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਤੇ ਸਟਾਫ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਾਂਝੀ ਮਿਹਨਤ ਨਾਲ ਹੀ ਇਹ ਉਪਲਬਧੀ ਸੰਭਵ ਹੋ ਸਕੀ ਹੈ।