ਸਰਕਾਰ ਨੇ ਕੀਤਾ ਨਾਰੀ ਸ਼ਕਤੀ ਦਾ ਅਪਮਾਨ : ਇੰਜੀ. ਰਖੇਜਾ
ਮਾਨ ਸਰਕਾਰ ਦਾ ਬਜਟ ਵਾਲਾ ਐਲਾਨ ਨਾਰੀ ਸ਼ਕਤੀ ਦਾ ਅਪਮਾਨ – ਇੰਜੀ. ਚੰਦਨ ਰਖੇਜਾ
Publish Date: Mon, 09 Mar 2026 06:35 PM (IST)
Updated Date: Mon, 09 Mar 2026 06:36 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : 2022 'ਚ ਪੰਜਾਬ ਵਿੱਚ ਸੱਤਾ 'ਚ ਆਈ ਮਾਨ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ’ਚ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸੀ, ਜਿਸ ਨੂੰ ਬੀਤੇ ਦਿਨ ਕੈਬਨਿਟ ’ਚ ਪੇਸ਼ ਕੀਤਾ ਗਿਆ। ਇਸੇ ਤਹਿਤ ਭਾਰਤੀ ਜਨਤਾ ਪਾਰਟੀ ਦੇ ਹਲਕਾ ਜਲੰਧਰ ਕੇਂਦਰੀ ਤੋਂ ਸੀਨੀਅਰ ਲੀਡਰ ਅਤੇ ਭੰਡਲ-5 ਦੇ ਕਾਰਜਕਾਰੀ ਪ੍ਰਧਾਨ ਇੰਜੀ. ਚੰਦਨ ਰਖੇਜਾ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇਸਨੂੰ ਨਾਰੀ ਸ਼ਕਤੀ ਦਾ ਅਪਮਾਨ ਦੱਸਿਆ। ਰਖੇਜਾ ਨੇ ਕਿਹਾ ਕਿ ਸਰਕਾਰ ਨੇ 2022 ’ਚ ਸਰਕਾਰ ਬਣਨ ਤੋਂ ਪਹਿਲਾਂ ਹਰ ਮਹੀਨੇ ਭੈਣਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕਰਕੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਬੇਵਕੂਫ ਬਣਾਉਣ ਦਾ ਕੰਮ ਕੀਤਾ ਸੀ। ਪਿਛਲੇ ਕਰੀਬੀ 48 ਮਹੀਨਿਆਂ ’ਚ ਮਾਨ ਸਰਕਾਰ ਔਰਤਾਂ ਲਈ ਕੁਝ ਵੀ ਨਹੀਂ ਕਰ ਸਕੀ ਤੇ ਕੇਵਲ ਨਾਰੀ ਸ਼ਕਤੀ ਨੂੰ ਆਪਣਾ ਵੋਟ ਬੈਂਕ ਮੰਨਦੀ ਹੈ। ਇਸ ਲਈ ਇਕ ਵਾਰ ਫਿਰ ਚੋਣਾਂ ਆਉਣ ਤੋਂ ਪਹਿਲਾਂ ਬਜਟ ’ਚ ਸਿਰਫ ਭਾਸ਼ਣਬਾਜ਼ੀ ਹੀ ਕੀਤੀ ਗਈ ਹੈ। ਚੰਦਨ ਰਖੇਜਾ ਨੇ ਮਾਨ ਸਰਕਾਰ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਹੁਣ 1000 ਰੁਪਏ ਨਹੀਂ, ਸਗੋਂ ਪਿਛਲਾ ਸਾਰਾ ਪੈਸਾ ਜੋ ਲਗਭਗ 48,000 ਰੁਪਏ ਬਣਦਾ ਹੈ, ਮਾਤਾ ਸ਼ਕਤੀ ਦੇ ਖਾਤਿਆਂ ’ਚ ਭੇਜਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਸਿਰਫ਼ ਵੋਟ ਬੈਂਕ ਨਾ ਸਮਝ ਕੇ ਉਨ੍ਹਾਂ ਦਾ ਆਦਰ-ਸਨਮਾਨ ਕਰਨਾ ਚਾਹੀਦਾ ਹੈ। ਰਖੇਜਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਦੀ ਗਰਿਮਾ ਨੂੰ ਭਗਵੰਤ ਮਾਨ ਸੰਭਾਲ ਨਹੀਂ ਪਾ ਰਹੇ ਹਨ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਬੇਤੁਕੀਆਂ ਗੱਲਾਂ ਕਰਦੇ ਹਨ, ਜੋ ਉਨ੍ਹਾਂ ਦੀ ਮਾਨਸਿਕਤਾ ਨੂੰ ਦਰਸਾਉਂਦੀਆਂ ਹਨ ਤੇ ਇਸ ’ਤੇ ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ।