ਕ੍ਰਿਸ਼ਨ ਮੁਰਾਰੀ ਸ਼ਾਹ ਨੇ ਇਮਾਨਦਾਰੀ ਨਾਲ ਜੀਵਨ ਬਿਤਾਉਣ ਲਈ ਪ੍ਰੇਰਿਆ
ਯਾਦਗਾਰੀ ਹੋ ਨਿੱਬੜਿਆ ਸਰਕਾਰ ਭਗਤ ਸ਼ਾਹ ਜੀ ਦਾ 38ਵਾਂ ਸਾਲਾਨਾ ਬਰਸੀ ਸਮਾਗਮ
Publish Date: Sat, 14 Mar 2026 08:18 PM (IST)
Updated Date: Sat, 14 Mar 2026 08:21 PM (IST)

-ਸੂਫੀ ਗਾਇਕ ਸਰਦਾਰ ਅਲੀ ਤੇ ਬਾਲੀਵੁੱਡ ਗਾਇਕ ਕਮਲ ਖਾਨ ਨੇ ਬੰਨ੍ਹਿਆ ਸਮਾਂ ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਮਹਾਨ ਰਹਿਬਰ ਹਜ਼ੂਰ ਸ਼ਹਿਨਸ਼ਾਹ ਸਰਕਾਰ ਭਗਤ ਸ਼ਾਹ ਜੀ ਕੁੱਲੀ ਵਾਲੇ ਮਸਤ ਕਲੰਦਰ ਜੀ ਦਾ 38ਵਾਂ ਸਾਲਾਨਾ ਬਰਸੀ ਸਮਾਗਮ ਯਾਦਗਾਰੀ ਹੋ ਨਿੱਬੜਿਆ। ਇਹ ਸਮਾਗਮ ਪਿੰਡ ਜੈਤੇਵਾਲੀ ’ਚ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ’ਚ 11,12 ਤੇ 13 ਮਾਰਚ ਨੂੰ ਮਨਾਇਆ ਗਿਆ। ਸਮਾਗਮ ਦੌਰਾਨ 11 ਮਾਰਚ ਨੂੰ ਸਵੇਰੇ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਤੋਂ ਪੈਦਲ ਨਗਰ ਕੀਰਤਨ ਸ਼ੁਰੂ ਕੀਤਾ ਗਿਆ ਜੋ ਕਿ ਪਿੰਡ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਜੰਡੂ ਸਿੰਘਾ ਤੋਂ ਪ੍ਰਕਰਮਾ ਕਰਦੇ ਹੋਏ ਹੁੰਦੇ ਹੋਏ ਵਾਪਸ ਦਰਬਾਰ ਕੁੱਲੀ ਵਿਖੇ ਆ ਕੇ ਸਮਾਪਤ ਹੋਇਆ। 12 ਮਾਰਚ ਸ਼ਾਮ 4 ਵਜੇ ਤੋਂ ਵੱਖ ਵੱਖ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਤੋਂ ਸੰਗਤਾਂ ਵੱਲੋਂ ਲਿਆਏ ਜਾਂਦੇ ਝੰਡੇ ਚੜ੍ਹਾਏ ਗਏ। ਸ਼ਾਮ ਨੂੰ 10 ਵਜੇ ਮਹਿਫਿਲ-ਏ-ਕੱਵਾਲੀ ’ਚ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਸਰਦਾਰ ਅਲੀ, ਹੀਰਾ ਸਵਾਮੀ ਤੇ ਬਾਲੀਵੁੱਡ ਗਾਇਕ ਕਮਲ ਖਾਨ ਨੇ ਭਜਨਾਂ ਰਾਹੀਂ ਸਰਕਾਰ ਭਗਤ ਸ਼ਾਹ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ। 13 ਮਾਰਚ ਨੂੰ ਦਰਬਾਰ ’ਤੇ ਚਾਦਰ ਚੜ੍ਹਾਉਣ ਦੀ ਰਸਮ ਤੇ ਨਿਸ਼ਾਨ ਸਾਹਿਬ ਦੀ ਰਸਮ ਗੱਦੀ ਨਸ਼ੀਨ ਸਰਕਾਰ ਵੱਲੋਂ ਅਦਾ ਕੀਤੀ ਗਈ। ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਗੱਦੀਨਸ਼ੀਨ ਕ੍ਰਿਸ਼ਨ ਮੁਰਾਰੀ ਸ਼ਾਹ ਨੇ ਜਿਥੇ ਸੰਗਤ ਨੂੰ ਇਲਾਹੀ ਸ਼ਬਦਾਂ ਨਾਲ ਸਰਕਾਰ ਭਗਤ ਸ਼ਾਹ ਜੀ ਬਾਰੇ ਦੱਸਿਆ ਉਥੇ ਹੀ ਉਨ੍ਹਾਂ ਸੰਗਤ ਨੂੰ ਸੱਚੇ ਸੁੱਚੇ ਜੀਵਨ ਤੋਂ ਸੇਧ ਲੈਂਦੇ ਹੋਏ ਜੀਵਨ ਦਸਾਂ ਨਹੁੰਆਂ ਦੀ ਕਿਰਤ ਕਰਦੇ ਹੋਏ ਇਮਾਨਦਾਰੀ ਨਾਲ ਬਿਤਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਦੌਰਾਨ ਸਮਾਗਮ ਦੀ ਕਾਮਯਾਬੀ ਲਈ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ। ਇਸ ਦੌਰਾਨ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਵਿਸ਼ਾਲ ਭੰਡਾਰਾ ਤੇ ਰਹਿਣ-ਸਹਿਣ ਦੀ ਸੁਵਿਧਾ ਦੇ ਪ੍ਰਬੰਧ ਵੀ ਮੁਕੰਮਲ ਢੰਗ ਨਾਲ ਕੀਤੇ ਗਏ ਸਨ। ਇਸ ਦੌਰਾਨ ਆਈਆਂ ਸੰਗਤਾਂ ਚਾਹ-ਪਕੌੜੇ ਤੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਰਾਮ ਪ੍ਰਕਾਸ਼ ਸੁਮਨ, ਮੱਖਣ ਸਿੰਘ ਬੱਲ, ਬੁੱਕਣ ਸਿੰਘ ਬੱਲ, ਬਲਵਿੰਦਰ ਕੁਮਾਰ ਸੁਮਨ (ਪੋਲਾ), ਪਰਮਜੀਤ ਪਵਾਰ, ਹੀਰਾ ਸਿੰਘ, ਵਜੀਰਾ ਸਿੰਘ, ਸਤਪਾਲ ਸਿੰਘ ਔਜਲਾ, ਪਿਆਰਾ ਸਿੰਘ ਧਾਲੀਵਾਲ, ਰਾਮ ਸਿੰਘ ਧਾਲੀਵਾਲ, ਗਿਆਨੀ ਗੁਰਵਿੰਦਰ ਸਿੰਘ , ਅਮਰਜੀਤ ਕੁਮਾਰ ਜੀਤਾ, ਅਸ਼ੋਕ ਸ਼ਰਮਾ, ਹੰਸਰਾਜ ਰੰਧਾਵਾ, ਹਰਜੀਤ ਸਿੰਘ ਢਿੱਲੋਂ, ਗੁਰਸ਼ਰਨ ਸਿੰਘ ਢਿੱਲੋਂ, ਜਸਪਾਲ ਦਿਉਲ ਤੇ ਸਾਬਕਾ ਸਰਪੰਚ ਰਛਪਾਲ ਸਿੰਘ ਫੌਜੀ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਪੁੱਜੀਆਂ।