ਮੁੰਡੇ ਵਾਲਿਆਂ ਦੇ ਲੱਖਾਂ ਰੁਪਏ ਲਗਵਾ ਕੇ ਵਿਦੇਸ਼ ਗਈ ਕੁੜੀ ਦੇ ਬਦਲੇ ਤੇਵਰ
ਮੁੰਡੇ ਵਾਲਿਆਂ ਦੇ ਲੱਖਾਂ ਰੁਪਏ ਲਗਵਾ ਕੇ ਵਿਦੇਸ਼ ਗਈ ਕੁੜੀ ਦੇ ਬਦਲੇ ਤੇਵਰ
Publish Date: Sun, 01 Feb 2026 10:06 PM (IST)
Updated Date: Mon, 02 Feb 2026 04:17 AM (IST)

- ਮਾਂ-ਧੀ ਖ਼ਿਲਾਫ਼ ਮਾਮਲਾ ਦਰਜ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਇਕ ਨੌਜਵਾਨ ਨਾਲ ਸਾਜ਼ਿਸ਼ ਤਹਿਤ ਵਿਆਹ ਕਰਵਾ ਕੇ ਲੱਖਾਂ ਰੁਪਏ ਲਗਵਾ ਕੇ ਵਿਦੇਸ਼ ਗਈ ਕੁੜੀ ਦੇ ਵਿਦੇਸ਼ ਜਾਂਦੇ ਹੀ ਤੇਵਰ ਬਦਲ ਗਏ। ਉਸ ਕੁੜੀ ਨੇ ਨੌਜਵਾਨ ਨੂੰ ਵਿਦੇਸ਼ ਤਾਂ ਕੀ ਬੁਲਾਉਣਾ ਸੀ ਉਲਟਾ ਉਸ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਤੇ ਉਸ ਨੂੰ ਬਲੋਕ ਦਿੱਤਾ। ਜਿਸ ਮਗਰੋਂ ਪੁਲਿਸ ਨੇ ਮਾਂ-ਧੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਤਰਵਿੰਦਰ ਸਿੰਘ ਵਾਸੀ ਨਿਊ ਸੰਤੋਖਪੁਰਾ ਦੀ ਗੱਲਬਾਤ ਕਾਜਲ ਪਤਨੀ ਮੰਗਲ ਜੈਨ ਵਾਸੀ ਨਕੋਦਰ ਨਾਲ ਹੋਈ ਕਿ ਉਸ ਦੀ ਧੀ ਉਪਾਸਨਾ ਦਾ ਵਿਆਹ ਉਸ ਨਾਲ ਕਰਵਾ ਕੇ ਉਹ ਉਪਾਸਨਾ ਨੂੰ ਵਿਦੇਸ਼ ਭੇਜ ਦੇਵੇਗਾ ਤੇ ਬਾਅਦ ’ਚ ਉਪਾਸਨਾ ਉਸ ਨੂੰ ਵਿਦੇਸ਼ ਬੁਲਾ ਲਵੇਗੀ। ਵਿਆਹ ਤੇ ਵਿਦੇਸ਼ ਭੇਜਣ ਦਾ ਜੋ ਵੀ ਖਰਚਾ ਆਵੇਗਾ ਉਹ ਉਹ ਖੁਦ ਕਰੇਗਾ। ਦੋਵਾਂ ਪਰਿਵਾਰਾਂ ਦੀ ਗੱਲਬਾਤ ਪੱਕੀ ਹੋਣ ਤੋਂ ਬਾਅਦ ਤਰਵਿੰਦਰ ਸਿੰਘ ਤੇ ਉਪਾਸਨਾ ਦਾ ਵਿਆਹ ਹੋ ਗਿਆ ਤੇ ਉਸਨੂੰ ਵਿਦੇਸ਼ ਭੇਜਣ ਲਈ 16 ਲੱਖ 50 ਹਜਾਰ ਰੁਪਏ ਖਰਚਾ ਆਇਆ। ਵਿਆਹ ਤੋਂ ਬਾਅਦ ਉਪਾਸਨਾ ਇੰਗਲੈਂਡ ਚਲੀ ਗਈ। ਕੁਝ ਦਿਨ ਤਾਂ ਉਪਾਸਨਾ ਦੀ ਤਰਵਿੰਦਰ ਸਿੰਘ ਨਾਲ ਗੱਲਬਾਤ ਹੁੰਦੀ ਰਹੀ ਪਰ ਬਾਅਦ ’ਚ ਉਪਾਸਨਾ ਨੇ ਉਸ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਜਦ ਉਸਨੇ ਇਸ ਬਾਰੇ ਉਪਾਸਨਾ ਦੀ ਮਾਂ ਕਾਜਲ ਨਾਲ ਗੱਲ ਕੀਤੀ ਤਾਂ ਉਸ ਨੇ ਵੀ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਤਾਂ ਉਸ ਵੇਲੇ ਹੱਦ ਹੀ ਹੋ ਗਈ ਜਦ ਉਪਾਸਨਾ ਨੇ ਤਰਵਿੰਦਰ ਦਾ ਫੋਨ ਹੀ ਬਲੋਕ ’ਚ ਪਾ ਦਿੱਤਾ। ਜਦ ਕਾਜਲ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਸਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੀੜਿਤ ਵੱਲੋਂ ਆਪਣੇ ਪੈਸੇ ਵਾਪਸ ਮੰਗੇ ਗਏ ਪਰ ਉਸ ਨੂੰ ਪੈਸੇ ਵੀ ਵਾਪਸ ਨਹੀਂ ਦਿੱਤੇ ਗਏ। ਜਿਸ ਤੋਂ ਬਾਅਦ ਤਰਵਿਦਰ ਸਿੰਘ ਨੇ ਇਸਦੀ ਸ਼ਿਕਾਇਤ ਥਾਣਾ ਨੰਬਰ ਅੱਠ ਦੀ ਪੁਲਿਸ ਨੂੰ ਦਿੱਤੀ ਜਿਨਾਂ ਨੇ ਕਾਜਲ ਤੇ ਉਪਾਸਨਾ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।