ਨਾਮ ਰਸ ਕੀਰਤਨ ਸਮਾਗਮ ਦਾ ਸੰਗਤਾਂ ਨੇ ਲਿਆ ਲਾਹਾ
ਨਾਮ ਰਸ ਕੀਰਤਨ ਸਮਾਗਮ ਦਾ ਸੰਗਤਾਂ ਨੇ ਲਿਆ ਲਾਹਾ, ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਭਰੀ ਹਾਜ਼ਰੀ
Publish Date: Wed, 22 Apr 2026 09:16 PM (IST)
Updated Date: Wed, 22 Apr 2026 09:19 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜਲੰਧਰ ਸਿੱਖ ਯੂਥ ਕਾਫ਼ਲਾ ਦੇ ਨੌਜਵਾਨ ਮੈਂਬਰਾਂ ਵੱਲੋਂ ਗੁਰੂ ਅਮਰਦਾਸ ਜੀ ਤੇ ਗੁਰੂ ਤੇਗ ਬਹਾਦਰ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨਾਮ ਰਸ ਕੀਰਤਨ ਸਮਾਗਮ ’ਚ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਹਾਜ਼ਰੀ ਭਰਕੇ ਲਾਹਾ ਲਿਆ। ਸਮਾਗਮ 'ਚ ਭਾਈ ਪ੍ਰਿਤਪਾਲ ਸਿੰਘ ਕੈਨੇਡਾ ਵਾਲੇ ਤੇ ਭਾਈ ਜਗਜੀਤ ਸਿੰਘ ਬਬੀਰਾ ਨੇ ਰਸਤਿੰਨੇ ਕੀਰਤਨ ਦੀ ਛਹਿਬਰ ਲਗਾਈ। ਨੌਜਵਾਨਾਂ ਦੇ ਕੀਤੇ ਗਏ ਇਸ ਉਪਰਾਲੇ ’ਤੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ। ਗਿਆਨੀ ਗੁਰਮੀਤ ਸਿੰਘ ਵੱਲੋਂ ਸਕੱਤਰ ਦੀ ਸੇਵਾ ਨਿਭਾਈ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਕੰਵਲਜੀਤ ਸਿੰਘ ਉਬਰਾਏ, ਕੰਵਲਜੀਤ ਸਿੰਘ ਸਕੱਤਰ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਠੁਕਰਾਲ, ਜੁਗਿੰਦਰ ਸਿੰਘ ਲਾਇਲਪੁਰੀ, ਕੁਲਵਿੰਦਰ ਸਿੰਘ ਮੌਲੀ, ਹਰਜਿੰਦਰ ਸਿੰਘ ਲੈਂਡਲਾਰਡ, ਹਰਦੀਪ ਸਿੰਘ ਲਾਡੀ, ਮਲਵਿੰਦਰ ਸਿੰਘ ਮੁਲਤਾਨੀ, ਦਲਜੀਤ ਸਿੰਘ ਗਾਬਾ, ਸੁਰਜੀਤ ਸਿੰਘ ਗਾਬਾ, ਪਰਮਜੀਤ ਸਿੰਘ ਭਲਵਾਨ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਿੱਖ ਤਾਲਮੇਲ ਕਮੇਟੀ ਦੇ ਹਰਪਾਲ ਸਿੰਘ ਚੱਢਾ, ਤਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ, ਕੋਂਸਲਰ ਸ਼ੈਰੀ ਚੱਢਾ, ਗੁਰੂ ਤੇਗ ਬਹਾਦਰ ਖ਼ਾਲਸਾ ਨੌਜਵਾਨ ਸਭਾ ਦੇ ਗਗਨਦੀਪ ਸਿੰਘ ਗੱਗੀ, ਨਿਰਮਲ ਸਿੰਘ ਬੇਦੀ, ਤਜਿੰਦਰ ਸਿੰਘ ਪ੍ਰਿੰਸ, ਅਮਰਜੀਤ ਸਿੰਘ ਬਜਾਜ, ਗੁਰਜੀਤ ਸਿੰਘ ਟੱਕਰ, ਜਲੰਧਰ ਸਿੱਖ ਯੂਥ ਕਾਫ਼ਲਾ ਦੇ ਗੋਬਿੰਦਪ੍ਰੀਤ ਸਿੰਘ, ਰਿਪੂਦਮਨ ਸਿੰਘ ਜੌਲੀ,ਜਸਕਰਨ ਸਿੰਘ, ਗੁਰਪ੍ਰੀਤ ਸਿੰਘ ਬਜਾਜ, ਜਸਕਰਨ ਸਿੰਘ ਅੰਗਦ, ਗੁਰਸਿਦਕ ਸਿੰਘ, ਜਸਪ੍ਰੀਤ ਸਿੰਘ ਮੱਕੜ, ਹਰਪ੍ਰੀਤ ਸਿੰਘ ਸੇਠੀ, ਹੋਰੀ ਨੀਲਕੰਠ, ਗੁਰਕੇਵਰ ਸਿੰਘ, ਸਿਮਰਨ ਚੱਢਾ, ਸਿਮਰਨਪ੍ਰੀਤ ਸਿੰਘ ਟੱਕਰ, ਗੁਰਪ੍ਰੀਤ ਸਿੰਘ ਕਾਲੜਾ, ਪ੍ਰਭਗੁਣ ਸਿੰਘ, ਪ੍ਰਭਨੂਰ ਸਿੰਘ, ਰਵਿੰਦਰ ਸਿੰਘ ਕਾਲੜਾ, ਅਸ਼ਨੀਤ ਸਿੰਘ ਆਦਿ ਹਾਜ਼ਰ ਸਨ।