ਸੰਗਤਾਂ ਨੇ ਨਵਾਂ ਸਾਲ ਕੇਕ ਕੱਟ ਕੇ ਮਨਾਇਆ
ਪੀਰ ਦੇ ਦਰਬਾਰ ’ਤੇ ਸੰਗਤਾਂ ਨੇ ਨਵਾਂ ਸਾਲ ਕੇਕ ਕੱਟ ਕੇ ਮਨਾਇਆ
Publish Date: Thu, 01 Jan 2026 07:02 PM (IST)
Updated Date: Fri, 02 Jan 2026 04:11 AM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਚਿਸਤੀ ਸਾਬਰੀ ਹਜ਼ਰਤ ਸੈ਼ਖ ਦਾਤਾ ਹਾਫਿਜ਼ ਸਦੀਕ ਗਨੀ ਝੰਡੀ ਪੀਰ ਰਹਿਮ ਤੁਲਾ ਅਲੈ ਜੀ ਦਰਬਾਰ ਝੰਡੀ ਪੀਰ ਕਡਿਆਣਾ ਵਿਖੇ ਨਵੇਂ ਸਾਲ ਦੀ ਆਮਦ ’ਚ ਪ੍ਰਬੰਧਕਾ ਤੇ ਸੰਗਤਾਂ ਨੇ ਕੇਕ ਕੱਟਿਆ। ਕਮੇਟੀ ਦੇ ਪ੍ਰਧਾਨ ਜੈ ਰਾਮ ਨੇ ਨਵੇਂ ਸਾਲ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਹਰੇਕ ਦਿਨ ਤਿਉਹਾਰ ਮਿਲ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਗ੍ਰਾਮ ਪੰਚਾਇਤ ਮੈਬਰ, ਸਮੂਹ ਨਗਰ ਨਿਵਾਸੀ ਤੇ ਸੰਗਤਾਂ ਮੌਜੂਦ ਸਨ।