ਦੇਸ਼ ਲਗਾਤਾਰ ਆਤਮਨਿਰਭਰਤਾ ਵੱਲ ਅੱਗੇ ਵੱਧ ਰਿਹਾ : ਹੁਰਿਆ
ਦੇਸ਼ ਲਗਾਤਾਰ ਆਤਮਨਿਰਭਰਤਾ ਵੱਲ ਅੱਗੇ ਵੱਧ ਰਿਹਾ : ਹੁਰਿਆ
Publish Date: Sun, 12 Apr 2026 08:52 PM (IST)
Updated Date: Sun, 12 Apr 2026 08:55 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਭਾਜਪਾ ਸਪੋਰਟਸ ਸੈੱਲ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਯਜਿਤ ਹੁਰੀਆ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਤੇ ਅੱਜ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਉਭਰਿਆ ਹੈ। ਇਹ ਦੇਸ਼ ਲਈ ਮਾਣ ਦੀ ਗੱਲ ਹੈ ਕਿ ਮਜ਼ਬੂਤ ਨੀਤੀਆਂ ਤੇ ਦੂਰਦਰਸ਼ੀ ਨੇਤ੍ਰਿਤਵ ਦੇ ਕਾਰਨ ਭਾਰਤ ਨੇ ਗਲੋਬਲ ਪੱਧਰ ’ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਯਜਿਤ ਹੁਰੀਆ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ-ਭਲਾਈ ਯੋਜਨਾਵਾਂ ਤੇ ਆਰਥਿਕ ਸੁਧਾਰਾਂ ਕਰਕੇ ਦੇਸ਼ ਲਗਾਤਾਰ ਆਤਮਨਿਰਭਰਤਾ ਵੱਲ ਅੱਗੇ ਵੱਧ ਰਿਹਾ ਹੈ। ‘ਆਤਮਨਿਰਭਰ ਭਾਰਤ’ ਮੁਹਿੰਮ ਤਹਿਤ ਦੇਸ਼ ’ਚ ਉਤਪਾਦਨ, ਰੁਜ਼ਗਾਰ ਤੇ ਨਵੀਨਤਾ ਨੂੰ ਵਧਾਵਾ ਮਿਲਿਆ ਹੈ, ਜਿਸ ਨਾਲ ਭਾਰਤ ਦੀ ਅਰਥਵਿਵਸਥਾ ਹੋਰ ਮਜ਼ਬੂਤ ਹੋਈ ਹੈ। ਹੁਰੀਆ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਲਾਭ ਹਰ ਵਰਗ ਤੱਕ ਪਹੁੰਚ ਰਿਹਾ ਹੈ ਤੇ ਭਾਰਤ ਇਕ ਮਜ਼ਬੂਤ, ਆਤਮਨਿਰਭਰ ਤੇ ਵਿਕਸਿਤ ਰਾਸ਼ਟਰ ਬਣਨ ਵੱਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਮੇਂ ’ਚ ਭਾਰਤ ਵਿਸ਼ਵ ਮੰਚ ’ਤੇ ਹੋਰ ਵੀ ਮਜ਼ਬੂਤੀ ਨਾਲ ਆਪਣੀ ਭੂਮਿਕਾ ਨਿਭਾਏਗਾ।