ਨਿਗਮ ਨੂੰ ਛੁੱਟੀ ਵਾਲੇ ਦਿਨ ਵੀ ਕਮਾਏ 20 ਲੱਖ ਰੁਪਏ
ਨਿਗਮ ਨੂੰ ਛੁੱਟੀ ਵਾਲੇ ਦਿਨ ਵੀ ਮਿਲੇ 20 ਲੱਖ ਰੁਪਏ ਪ੍ਰਾਪਰਟੀ ਟੈਕਸ
Publish Date: Mon, 23 Mar 2026 10:08 PM (IST)
Updated Date: Mon, 23 Mar 2026 10:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਨੇ ਸ਼ਨਿਚਰਵਾਰ ਤੇ ਸੋਮਵਾਰ ਨੂੰ ਛੁੱਟੀ ਦੇ ਦਿਨਾਂ ਦੇ ਬਾਵਜੂਦ ਟੈਕਸ ਕੁਲੈਕਸ਼ਨ ਕੀਤੀ। ਦੋ ਦਿਨਾਂ ’ਚ ਨਗਰ ਨਿਗਮ ਨੂੰ ਲਗਭਗ 20 ਲੱਖ ਰੁਪਏ ਦੀ ਪ੍ਰਾਪਤੀ ਹੋਈ। ਪ੍ਰਾਪਰਟੀ ਟੈਕਸ ਬ੍ਰਾਂਚ ਦੇ ਸੁਪਰਡੈਂਟ ਮਹੀਪ ਸਰੀਨ, ਭੂਪਿੰਦਰ ਸਿੰਘ ਬੜਿੰਗ ਤੇ ਰਾਜੀਵ ਰਿਸ਼ੀ ਨੇ ਦੱਸਿਆ ਕਿ ਹੁਣ 31 ਮਾਰਚ ਤੱਕ ਰਿਕਵਰੀ ਲਈ ਫੀਲਡ ਨਾਲ ਨਾਲ ਦਫਤਰ ’ਚ ਟੀਮਾਂ ਪੂਰੀ ਤਰ੍ਹਾਂ ਸਰਗਰਮ ਰਹਿਣਗੀਆਂ। ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਟੈਕਸ 31 ਮਾਰਚ ਤੱਕ ਜਮ੍ਹਾਂ ਕਰਵਾਉਣ। 31 ਮਾਰਚ ਤੱਕ ਸ਼ਨਿਚਰਵਾਰ ਨੂੰ ਵੀ ਦਫਤਰ ਖੁੱਲ੍ਹਾ ਰਹੇਗਾ ਤੇ ਜੇ ਕੋਈ ਸਰਕਾਰੀ ਛੁੱਟੀ ਹੋਵੇਗੀ ਤਾਂ ਉਸ ਦਿਨ ਵੀ ਦਫਤਰ ਖੁੱਲ੍ਹਾ ਰਹੇਗਾ। 31 ਮਾਰਚ ਤੋਂ ਬਾਅਦ ਬਕਾਇਆ ਪ੍ਰਾਪਰਟੀ ਟੈਕਸ ’ਤੇ 20 ਫ਼ੀਸਦੀ ਜੁਰਮਾਨਾ ਤੇ 18 ਫੀਸਦੀ ਵਿਆਜ ਲੱਗੇਗਾ।