ਛੁੱਟੀ ਵਾਲੇ ਦਿਨ ਨਿਗਮ ਨੇ ਕਮਾਏ 65 ਲੱਖ ਰੁਪਏ
ਛੁੱਟੀ ਵਾਲੇ ਦਿਨ ਪ੍ਰਾਪਰਟੀ ਟੈਕਸ ਦੀ ਹੋਈ 65 ਲੱਖ ਦੀ ਵਸੂਲੀ
Publish Date: Tue, 31 Mar 2026 07:46 PM (IST)
Updated Date: Tue, 31 Mar 2026 07:49 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਵਸੂਲੀ ਨੂੰ ਲੈ ਕੇ ਮੰਗਲਵਾਰ 31 ਮਾਰਚ ਤੱਕ ਛੁੱਟੀ ਵਾਲੇ ਦਿਨ 65 ਲੱਖ ਦੀ ਵਸੂਲੀ ਕੀਤੀ ਗਈ ਪਰ ਇਸ ਦੇ ਬਾਵਜੂਦ ਟੈਕਸ ਬ੍ਰਾਂਚ ਆਪਣੇ ਬਜਟ ਟੀਚੇ ਨੂੰ ਪੂਰਾ ਨਹੀਂ ਕਰ ਸਕੀ ਤੇ ਉਸ ਨੇ ਲਗਪਗ 51 ਕਰੋੜ ਦੀ ਵਸੂਲੀ ਕੀਤੀ। ਟੈਕਸ ਸੁਪਰਡੈਂਟ ਭੁਪਿੰਦਰ ਸਿੰਘ ਅਨੁਸਾਰ ਅਜੇ ਆਨਲਾਈਨ ਵਸੂਲੀ ਆਉਣੀ ਬਾਕੀ ਹੈ ਤੇ ਉਸ ਨਾਲ ਵਸੂਲੀ ’ਚ ਵਾਧਾ ਹੋ ਸਕਦਾ ਹੈ। ਟੈਕਸ ਬ੍ਰਾਂਚ ਵੱਲੋਂ ਚਾਲੂ ਮਾਲੀ ਸਾਲ 2025-26 ਦੇ ਅੰਤਿਮ ਮਾਰਚ ਮਹੀਨੇ ਦੇ ਆਖਰੀ ਦਿਨ ਸਟਾਲ ਵੱਲੋਂ ਬਕਾਇਦਾ ਵਸੂਲੀ ਲਈ ਯਤਨ ਜਾਰੀ ਰਖਣ ਦੇ ਬਾਵਜੂਦ ਬਜਟ ਟੀਚਾ ਪੂਰਾ ਨਹੀਂ ਹੋ ਸਕਿਆ। ਜ਼ਿਕਰਯੋਗ ਹੈ ਕਿ ਪ੍ਰਾਪਰਟੀ ਟੈਕਸ ਬ੍ਰਾਂਚ ਦਾ ਸਾਲ 2025-26 ਦਾ ਬਜਟ ਟੀਚਾ 75 ਕਰੋੜ ਦਾ ਰੱਖਿਆ ਗਿਆ ਸੀ ਜਿਹੜਾ ਕਿ ਲਗਪਗ 51 ਕਰੋੜ ਦੀ ਵਸੂਲੀ ਤਕ ਸੀਮਤ ਰਹਿ ਗਿਆ ਤੇ 14 ਕਰੋੜ ਦੀ ਰਹਿੰਦੀ ਵਸੂਲੀ ਨਹੀਂ ਹੋ ਸਕੀ।