ਵਰਿਆਣਾ ਡੰਪ ਨੂੰ ਜਾਣ ਵਾਲੀ ਸੜਕ ਦੀ ਹਾਲਤ ਬਦਤਰ
ਵਰਿਆਣਾ ਡੰਪ ਨੂੰ ਜਾਂਦੀ ਸੜਕ ਨਾਲ ਬਨਣ ਕਾਰਨ ਕੂੜੇ ਦੀ ਗੱਡੀਆਂ ਨੂੰ ਹੋ ਰਹੀ ਹੈ ਮੁਸ਼ਕਲ
Publish Date: Wed, 28 Jan 2026 07:38 PM (IST)
Updated Date: Wed, 28 Jan 2026 07:40 PM (IST)
-ਚਿੱਕੜ ਕਾਰਨ ਗੱਡੀਆਂ ਤਿਲਕਣ ਦਾ ਬਣਿਆ ਰਹਿੰਦੈ ਖ਼ਦਸ਼ਾ
-ਨਗਰ ਨਿਗਮ ਦੇ ਬਾਥਰੂਮਾਂ ’ਚ ਗੰਦਗੀ ਦੀ ਆਲਮ
ਪੰਜਾਬੀ ਜਾਗਰਣ ਪ੍ਰ੍ਤੀਨਿਧ, ਜਲੰਧਰ
ਬੀਤੇ ਦਿਨ ਹੋਈ ਬਰਸਾਤ ਕਾਰਨ ਵਰਿਆਣਾ ਡੰਪ ਨੂੰ ਜਾਣ ਵਾਲੀ ਸੜਕ ਕਾਫੀ ਖਰਾਬ ਹੋ ਗਈ। ਡੰਪ ’ਤੇ ਕੂੜੇ ਦੀਆਂ ਗੱਡੀਆਂ ਲੈ ਕੇ ਜਾਣ ਵਾਲੇ ਵਾਹਨ ਚਾਲਕ ਜੋਖ਼ਮ ਲੈ ਰਹੇ ਹਨ। ਨਗਰ ਨਿਗਮ ਪ੍ਰਸ਼ਾਸਨ ਨੇ ਸੜਕ ਨਹੀਂ ਬਣਾਈ, ਜਿਸ ਕਾਰਨ ਉਥੇ ਸੜਕ ’ਤੇ ਗਾਰ ਹੋਣ ਕਾਰਨ ਗੱਡੀਆਂ ਤਿਲਕ ਰਹੀਆਂ ਹਨ। ਇਸ ਕਾਰਨ ਗੱਡੀ ਚਾਲਕ ਡੰਪ ’ਤੇ ਜਾਣ ਤੋਂ ਸੰਕੋਚ ਕਰਦੇ ਹਨ। ਪਿਛਲੇ ਦਿਨੀਂ ਮੇਅਰ ਤੇ ਕਮਿਸ਼ਨਰ ਨੇ ਵਰਿਆਣਾ ਡੰਪ ਦਾ ਮੌਕਾ ਵੀ ਦੇਖਿਆ ਸੀ ਪਰ ਨਗਰ ਨਿਗਮ ਪ੍ਰਸ਼ਾਸਨ ਇਸ ਦਾ ਕੋਈ ਪੱਕਾ ਹੱਲ ਨਹੀਂ ਲੱਭ ਸਕਿਆ ਹੈ।
------------------------
ਨਿਗਮ ਦੇ ਬਾਥਰੂਮਾਂ ’ਚ ਗੰਦਗੀ ਫ਼ੈਲੀ
ਨਗਰ ਨਿਗਮ ਜਿਸ ’ਤੇ ਸ਼ਹਿਰ ਦੀ ਸਫਾਈ ਦੀ ਜ਼ਿੰਮੇਵਾਰੀ ਹੈ, ਉਸ ਦੇ ਦਫਤਰ ਦੇ ਅੰਦਰ ਹਰ ਮੰਜ਼ਿਲ ’ਤੇ ਤੇ ਬਾਹਰ ਕੰਪਨੀ ਬਾਗ ’ਚ ਬਣੇ ਬਾਥਰੂਮ ਇੰਨੀ ਗੰਦਗੀ ਨਾਲ ਭਰੇ ਹੋਏ ਹਨ ਨਾ ਹੀ ਉੱਥੇ ਪਾਣੀ ਤੇ ਨਾ ਹੀ ਬਿਜਲੀ ਦੀ ਸਹੂਲਤ ਹੈ। ਜਦਕਿ ਕੰਪਨੀ ਬਾਗ਼ ’ਚ ਰੋਜ਼ਾਨਾ ਸੈਂਕੜੇ ਲੋਕ ਜਿਨ੍ਹਾਂ ’ਚ ਸੇਵਾਮੁਕਤ ਕਰਮਚਾਰੀ ਤੇ ਹੋਰ ਸੀਨੀਅਰ ਸਿਟੀਜਨ ਆਉਂਦੇ ਹਨ, ਨੂੰ ਗੰਦਗੀ ਨਾਲ ਭਰੇ ਬਾਥਰੂਮ ਹੋਣ ਕਾਰਨ ਹੋਰ ਕਿਤੇ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਜੇ ਬਾਥਰੂਮ ਦੀ ਸਫਾਈ ਦਾ ਠੇਕਾ ਦਿੱਤਾ ਗਿਆ ਹੈ ਫਿਰ ਨਿਗਮ ਪ੍ਰਸ਼ਾਸਨ ਠੇਕੇਦਾਰ ਨੂੰ ਜੁਰਮਾਨਾ ਕਿਉਂ ਨਹੀਂ ਕਰਦੀ। ਨਗਰ ਨਿਗਮ ਪ੍ਰਸ਼ਾਸਨ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ।