ਵਿਸ਼ਵ ਰੰਗ ਮੰਚ ਦਿਹਾੜੇ ਨੂੰ ਸਮਰਪਿਤ ਸਮਾਗਮ 27 ਨੂੰ
ਵਿਸ਼ਵ ਰੰਗ ਮੰਚ ਦਿਹਾੜੇ ਮੌਕੇ ਕਮੇਟੀ ਵੱਲੋਂ ਸਮਾਗਮ 27 ਨੂੰ
Publish Date: Mon, 09 Mar 2026 07:57 PM (IST)
Updated Date: Mon, 09 Mar 2026 08:00 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 27 ਮਾਰਚ 2026 ਨੂੰ ਦਿਨੇ 11:00 ਵਜੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਿਸ਼ਵ ਰੰਗ ਮੰਚ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਮੇਟੀ ਦੇ ਸੀਨੀਅਰ ਟਰੱਸਟੀ ਪ੍ਰੋ. ਵਰਿਆਮ ਸਿੰਘ ਸੰਧੂ ਜ਼ਿੰਦਗੀ ਰੰਗ ਮੰਚ ਹੈ ਵਿਸ਼ੇ ਤੇ ਵਿਚਾਰ ਸਾਂਝੇ ਕਰਨਗੇ। ਇਸ ਉਪਰੰਤ ਨਵਚਿੰਤਨ ਕਲਾ ਮੰਚ ਬਿਆਸ ਵੱਲੋਂ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ਸੀਸ ਤਲੀ ਤੇ ਨਿਰਦੇਸ਼ਕ ਕਰਾਂਤੀਪਾਲ ਤੇ ਸਹਿਯੋਗੀ ਪ੍ਰਿਤਪਾਲ ਦੀ ਨਿਰਦੇਸ਼ਨਾ ਚ ਤੇ ਨੀਰਜ ਕੌਸ਼ਿਕ ਦੀ ਨਿਰੇਦਸ਼ਨਾ ਚ ਲਘੂ-ਨਾਟਕ ਮੋਇਆਂ ਦੇ ਖ਼ਤ ਅਦਾਕਾਰ ਆਰੂਸ਼ੀ ਤੇ ਐੱਸ.ਪੀ.ਸਿੰਘ ਵੱਲੋਂ ਖੇਡਿਆ ਜਾਵੇਗਾ।