ਸ਼ਿਵ ਸ਼ਕਤੀ ਮੰਦਰ ’ਚ ਏਕਤਾ ਦੇ ਮਾਣ ਦਾ ਸੁਮੇਲ ਦਿਸਿਆ
ਸ਼ਿਵ ਸ਼ਕਤੀ ਮੰਦਰ ’ਚ ਦੇਸ਼ਭਗਤੀ ਦਾ ਰੰਗ
Publish Date: Tue, 27 Jan 2026 09:13 PM (IST)
Updated Date: Tue, 27 Jan 2026 09:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਹਾਈਟਸ-1 ਸ਼ਿਵ ਸ਼ਕਤੀ ਮੰਦਰ ’ਚ ਭਗਤਾਂ ਨੇ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਪੂਰਵਕ ਮਨਾਇਆ। ਲਗਭਗ 1100 ਘਰਾਂ ਵਾਲੇ ਇਸ ਰਿਹਾਇਸ਼ੀ ਇਲਾਕੇ ਦੇ ਮੰਦਰ ’ਚ ਧਾਰਮਿਕ ਸ਼ਰਧਾ ਦੇ ਨਾਲ-ਨਾਲ ਰਾਸ਼ਟਰੀ ਭਾਵਨਾ ਦਾ ਸੁੰਦਰ ਦ੍ਰਿਸ਼ ਪੇਸ਼ ਕੀਤਾ ਗਿਆ। ਮੰਦਰ ਦਰਸ਼ਨ ਲਈ ਆਏ ਭਗਤ ਇਕ-ਦੂਜੇ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦੇ ਨਜ਼ਰ ਆਏ, ਜਿਸ ਨਾਲ ਪੂਰੇ ਮਾਹੌਲ ’ਚ ਏਕਤਾ ਤੇ ਮਾਣ ਦੀ ਭਾਵਨਾ ਬਣੀ। ਮੰਦਰ ਦੇ ਪੁਜਾਰੀ ਨੇ ਭਗਵਾਨ ਸ਼ਿਵ ਸਮੇਤ ਸਾਰੀਆਂ ਮੂਰਤੀਆਂ ਨੂੰ ਕੇਸਰੀ, ਚਿੱਟੇ ਤੇ ਹਰੇ ਫੁੱਲਾਂ ਨਾਲ ਸਜਾਇਆ, ਜੋ ਤਿਰੰਗੇ ਦੀ ਨਿਸ਼ਾਨੀ ਸੀ। ਮੁੱਖ ਪੁਜਾਰੀ ਨਰੇਂਦਰ ਵਸ਼ਿਸ਼ਟ ਨੇ ਦੱਸਿਆ ਕਿ ਭਗਤਾਂ ਦੀ ਦੇਸ਼ਭਗਤੀ ਤੋਂ ਪ੍ਰੇਰਿਤ ਹੋ ਕੇ ਇਹ ਸਜਾਵਟ ਦੇਸ਼ ਦੀ ਸ਼ਾਂਤੀ, ਤਰੱਕੀ ਤੇ ਭਲਾਈ ਲਈ ਪ੍ਰਾਰਥਨਾ ਦੇ ਰੂਪ ’ਚ ਕੀਤੀ ਗਈ। ਭਗਤਾਂ ਨੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ ਤੇ ਦੇਸ਼ ਲਈ ਵਿਸ਼ੇਸ਼ ਅਰਦਾਸਾਂ ਕੀਤੀਆਂ। ਮੰਦਰ ਦੇ ਨਿਯਮਿਤ ਦਰਸ਼ਨਕਾਰੀ ਤੇ ਸਥਾਨਕ ਨਿਵਾਸੀ ਅਰੁਣ ਭਾਂਬਰੀ ਨੇ ਪੁਜਾਰੀ ਤੇ ਸਮਾਗਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਮਾਗਮ ਸਾਬਤ ਕਰਦਾ ਹੈ ਕਿ ਜਦੋਂ ਧਰਮ ਤੇ ਦੇਸ਼ਭਗਤੀ ਇਕੱਠੇ ਹੁੰਦੇ ਹਨ, ਤਾਂ ਦੇਸ਼ ਪ੍ਰਤੀ ਏਕਤਾ ਤੇ ਜਿੰਮੇਵਾਰੀ ਦੀ ਭਾਵਨਾ ਹੋਰ ਮਜ਼ਬੂਤ ਹੁੰਦੀ ਹੈ।