ਯੁਵਾ ਬ੍ਰਾਹਮਣ ਸਭਾ ਵੱਲੋਂ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ ਸ਼ਰਧਾ ਨਾਲ ਮਨਾਇਆ
ਯੁਵਾ ਬ੍ਰਾਹਮਣ ਸਭਾ ਵੱਲੋਂ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ ਸ਼ਰਧਾ ਨਾਲ ਮਨਾਇਆ
Publish Date: Sun, 19 Apr 2026 08:50 PM (IST)
Updated Date: Mon, 20 Apr 2026 04:13 AM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਯੁਵਾ ਬ੍ਰਾਹਮਣ ਸਭਾ ਵੱਲੋਂ ਪ੍ਰਧਾਨ ਰਾਹੁਲ ਸ਼ਰਮਾ ਦੀ ਅਗਵਾਈ ਤੇ ਚੇਅਰਮੈਨ ਹਤਿੰਦਰ ਮਹਿਤਾ ਗੋਲਡੀ ਦੀ ਦੇਖ-ਰੇਖ ਹੇਠ ਸਥਾਨਕ ਠਾਕੁਰ ਵੱਲੋਂ ਮੰਦਰ, ਮੇਨ ਬਜ਼ਾਰ ਆਦਮਪੁਰ ਵਿਖੇ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸੱਤ ਰੋਜ਼ਾ ਸਮਾਗਮਾਂ ਦੇ ਪਹਿਲੇ ਦਿਨ ਧਾਰਮਿਕ ਕਾਰਜਕ੍ਰਮ ਕਰਵਾਇਆ। ਸਮਾਗਮ ਦੀ ਸ਼ੁਰੂਆਤ ਭਗਵਾਨ ਪਰਸ਼ੂਰਾਮ ਜੀ ਦੇ ਅਭਿਸ਼ੇਕ ਨਾਲ ਹੋਈ। ਇਸ ਤੋਂ ਬਾਅਦ ਹਵਨ ਯੱਗ ਤੇ ਸੰਕੀਰਤਨ ਰਾਹੀਂ ਪ੍ਰਭੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਉਪਰੰਤ ਵਿਸ਼ਾਲ ਭੰਡਾਰਾ ਕਰਕੇ ਪ੍ਰਸਾਦ ਰੂਪੀ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਭਗਤਾਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰਦਿਆਂ ਪ੍ਰਭੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਵਿਸ਼ੇਸ਼ ਤੌਰ ’ਤੇ ਹਲਕਾ ਵਿਧਾਇਕ ਸੁਖਵਿੰਦਰ ਕੋਟਲੀ, ਸਾਬਕਾ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ, ਭਾਜਪਾ ਦੇ ਸੀਨੀਅਰ ਆਗੂ ਰਾਜੇਸ਼ ਬਾਘਾ ਤੇ ਬਸਪਾ ਦੇ ਹਲਕਾ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਕੋਹਜਾ ਨੇ ਸ਼ਿਰਕਤ ਕਰਦਿਆਂ ਸਮੂਹ ਸੰਗਤ ਨੂੰ ਜਨਮ ਉਤਸਵ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦਸ਼ਵਿੰਦਰ ਚਾਂਦ, ਜਤਿੰਦਰ ਆਵਲ, ਭਾਜਪਾ ਦੇ ਮੰਡਲ ਪ੍ਰਧਾਨ ਪਰਮਿੰਦਰ ਰਾਣਾ, ਅਮਿਤ ਭੱਲਾ, ਪੂਨਮ ਰਾਣੀ, ਬਸਪਾ ਆਗੂ ਸਾਜਨ ਜਨੇਗਲ, ਸਮਾਜ ਸੇਵਕ ਰਾਜ ਕੁਮਾਰ ਪਾਲ, ਜੁਗਲ ਕਿਸ਼ੋਰ, ਰਾਜੀਵ ਸਿੰਗਲਾ, ਸੁਦਾਮਾ ਭਗਤ, ਇੰਦਰਜੀਤ ਭੱਟੀ ਸਮੇਤ ਕਈ ਗਣਮਾਨਯ ਵਿਅਕਤੀਆਂ ਤੇ ਵੱਡੀ ਗਿਣਤੀ ’ਚ ਬ੍ਰਾਹਮਣ ਪਰਿਵਾਰਾਂ ਨੇ ਹਾਜ਼ਰੀ ਭਰੀ। ਅਖੀਰ ’ਚ ਪੰਡਿਤ ਦੁਲੀ ਚੰਦ ਪਾਠਕ ਵੱਲੋਂ ਸਮਾਗਮ ’ਚ ਸ਼ਾਮਲ ਹੋਏ ਸਭਨਾਂ ਦਾ ਧੰਨਵਾਦ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਵੱਖ-ਵੱਖ ਸਮਾਜ ਸੇਵੀ ਕੈਂਪ ਲਗਾਕੇ ਲੋੜਵੰਦਾਂ ਦੀ ਸੇਵਾ ਕੀਤੀ ਜਾਵੇਗੀ।