ਤੋਖੀ ਜਠੇਰਿਆਂ ਦਾ ਮੇਲਾ 18 ਨੂੰ
ਤੋਖੀ ਜਠੇਰੇ ਦਾ ਸਾਲਾਨਾ ਸਮਾਰੋਹ 18 ਮਾਰਚ ਨੂੰ ਜਲੰਧਰ ਵਿਖੇ ਮਨਾਇਆ ਜਾਵੇਗਾ
Publish Date: Mon, 16 Mar 2026 09:33 PM (IST)
Updated Date: Mon, 16 Mar 2026 09:37 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਜਲੰਧਰ ਕੈਂਟ : ਤੋਖੀ ਪੁਰਖਿਆਂ ਦੇ ਧਾਰਮਿਕ ਸਥਾਨ ਜਠੇਰੇ (ਮਟੀ) ’ਤੇ ਸਾਲਾਨਾ ਸਮਾਗਮ ਮਨਾਇਆ ਜਾਵੇਗਾ। ਇਹ ਸਮਾਗਮ 18 ਮਾਰਚ ਨੂੰ ਸੰਧੂ ਪੈਟਰੋਲ ਪੰਪ ਨੇੜੇ, ਅਰਬਨ ਅਸਟੇਟ ਫੇਜ਼-2 ਜਲੰਧਰ ’ਚ ਕਰਵਾਇਆ ਜਾਵੇਗਾ। ਸ਼੍ਰੋਮਣੀ ਭਗਤ ਸੰਤ ਨਾਮਦੇਵ ਜੀ ਮਹਾਰਾਜ ਤੇ ਤੋਖੀ ਪੁਰਖਿਆਂ ਦੇ ਆਸ਼ੀਰਵਾਦ ਨਾਲ ਹੋਣ ਵਾਲੇ ਇਸ ਸਮਾਗਮ ’ਚ ਦੇਸ਼ ਭਰ ਤੋਂ ਤੋਖੀ ਭਾਈਚਾਰੇ ਦੇ ਮੈਂਬਰ ਵੱਡੀ ਗਿਣਤੀ ’ਚ ਪਹੁੰਚ ਕੇ ਆਪਣੇ ਪੁਰਖਿਆਂ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ ਤੇ ਧਾਰਮਿਕ ਰਸਮਾਂ ਅਦਾ ਕਰਨਗੇ। ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਓਪੀ ਤੋਖੀ ਤੇ ਭਗਵਾਨ ਦਾਸ ਤੋਖੀ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ 18 ਮਾਰਚ ਨੂੰ ਸਵੇਰੇ ਹਵਨ ਯੱਗ ਨਾਲ ਹੋਵੇਗੀ। ਇਸ ਤੋਂ ਬਾਅਦ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਤੇ ਕੀਰਤਨੀ ਮੰਡਲੀਆਂ ਵੱਲੋਂ ਭਗਤ ਸੰਤ ਨਾਮਦੇਵ ਜੀ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਇਸ ਮੌਕੇ ਨਵ-ਜੰਮੇ ਬੱਚਿਆਂ ਤੇ ਨਵ-ਵਿਆਹੇ ਜੋੜਿਆਂ ਵੱਲੋਂ ਵੀ ਪੁਰਖਿਆਂ ਦਾ ਆਸ਼ੀਰਵਾਦ ਲੈਣ ਲਈ ਵਿਸ਼ੇਸ਼ ਧਾਰਮਿਕ ਰਸਮਾਂ ਨਿਭਾਈਆਂ ਜਾਂਦੀਆਂ ਹਨ। ਹਵਨ ਤੇ ਆਰਤੀ ਤੋਂ ਬਾਅਦ ਸੰਗਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਪ੍ਰਬੰਧਕ ਕਮੇਟੀ ਵੱਲੋਂ ਦੱਸਿਆ ਗਿਆ ਕਿ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।