ਉੱਭੀ ਜਠੇਰਿਆਂ ਦਾ ਸਾਲਾਨਾ ਮੇਲਾ 20 ਤੋਂ
20 ਤੋਂ 22 ਮਾਰਚ ਤੱਕ ਪਤਾਰਾ ਵਿਖੇ ਮਨਾਇਆ ਜਾਵੇਗਾ ਉੱਭੀ ਜਠੇਰਿਆਂ ਦਾ ਸਾਲਾਨਾ ਮੇਲਾ
Publish Date: Wed, 18 Mar 2026 08:43 PM (IST)
Updated Date: Wed, 18 Mar 2026 08:46 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਧੰਨ-ਧੰਨ ਬਾਬਾ ਜੈ ਲਾਲ ਜੀ ਉੱਭੀ ਪਿੰਡ ਪਤਾਰਾ ਦਾ ਸਾਲਾਨਾ ਮੇਲਾ 20, 21 ਤੇ 22 ਮਾਰਚ ਨੂੰ ਪਿੰਡ ਪਤਾਰਾ ਵਿਖੇ ਸਥਿਤ ਬਾਬਾ ਜੀ ਦੇ ਅਸਥਾਨ ’ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਉੱਭੀ ਤੇ ਜਨਰਲ ਸਕੱਤਰ ਉਪਿੰਦਰਜੀਤ ਸਿੰਘ ਉੱਭੀ ਨੇ ਦੱਸਿਆ ਕਿ ਸਮਾਗਮ ਦੌਰਾਨ 20 ਮਾਰਚ ਨੂੰ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਜਾਣਗੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਕੀਤੇ ਜਾਣਗੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਦੇ ਭੋਗ 22 ਮਾਰਚ ਨੂੰ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਕੀਰਤਨ ਦੀ ਸੇਵਾ ਭਾਈ ਸੁਰਿੰਦਰ ਸਿੰਘ ਅਤੇ ਭਾਈ ਨਛੱਤਰ ਸਿੰਘ ਹਜ਼ੂਰੀ ਰਾਗੀ ਸਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸੁਖਬੀਰ ਸਿੰਘ ਉੱਭੀ ਕਰਤਾਰਪੁਰ ਵਾਲੇ, ਭਾਈ ਸਤਨਾਮ ਸਿੰਘ ਉੱਭੀ ਭੋਜੋਵਾਲ ਵਾਲੇ ਨਿਭਾਉਣਗੇ ਤੇ ਸੰਗਤਾਂ ਨੂੰ ਗੁਰਬਾਣੀ ਤੇ ਗੁਰੂ ਚਰਨਾਂ ਨਾਲ ਜੋੜਨਗੇ।