ਮਹਾਪੁਰਸ਼ਾਂ ਦੀ ਬਰਸੀ ਦੇ ਸਮਾਗਮ ਅੱਜ ਤੋਂ ਹੋਣਗੇ ਸ਼ੁਰੂ
ਮਹਾਪੁਰਸ਼ਾਂ ਦੀ ਸਾਲਾਨਾ ਬਰਸੀ ਦੇ ਸਮਾਗਮ ਚੀਮਾ ਖੁਰਦ ’ਚ ਅੱਜ ਤੋਂ ਹੋਣਗੇ ਸ਼ੁਰੂ
Publish Date: Thu, 01 Jan 2026 06:42 PM (IST)
Updated Date: Fri, 02 Jan 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੁਸਾਂਝ ਕਲਾਂ : ਮਹਾਰਾਜ ਨਾਭ ਕੰਵਲ ਸਾਹਿਬ, ਮਹਾਰਾਜ ਅਵਧੂਤ ਦੀ 61ਵੀਂ ਬਰਸੀ ਤੇ ਮਸਤ ਗੁਰਦੇਵ ਜੀ ਦੀ 27ਵੀਂ ਬਰਸੀ ਗੁਰਦੁਆਰਾ ਸਾਹਿਬ ਚੀਮਾ ਖੁਰਦ ਵਿਖੇ ਅੱਜ ਮਨਾਈ ਜਾ ਰਹੀ ਹੈ। ਇਸ ਸਮਾਗਮ ਦੀ ਜਾਣਕਾਰੀ ਦਿੰਦਿਆ ਹੈੱਡ ਗ੍ਰੰਥੀ ਗੁਰਭੇਜ ਸਿੰਘ ਖਾਲਸਾ ਨੇ ਦੱਸਿਆ ਕਿ 2 ਜਨਵਰੀ ਨੂੰ ਸ੍ਰੀ ਅਖੰਡ ਪਾਠ ਆਰੰਭ ਕੀਤੇ ਜਾਣਗੇ, 3 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਨਗਰ ਕੀਰਤਨ ਕੱਢਿਆ ਜਾਵੇਗਾ। 4 ਜਨਵਰੀ ਨੂੰ 25 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਤੇ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਕੀਰਤਨ ਰਾਹੀਂ ਮਹਾਪੁਰਸ਼ਾਂ ਦੇ ਇਤਿਹਾਸ ’ਤੇ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।