ਸ਼ਾਰਦਾ ਨੂੰ ਇੰਚਾਰਜ ਲਾਉਣ ’ਤੇ ਹਾਈਕਮਾਂਡ ਦਾ ਕੀਤਾ ਧੰਨਵਾਦ
ਸੁਰਜੀਤ ਸਿੰਘ ਜੰਮੂ, ਪੰਜਾਬੀ
Publish Date: Mon, 23 Feb 2026 08:00 PM (IST)
Updated Date: Mon, 23 Feb 2026 08:07 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ :
ਹਲਕਾ ਸ਼ਾਹਕੋਟ ਦੇ ਭਾਜਪਾ ਵਰਕਰਾਂ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਪਾਰਟੀ ਨੇ ਵਿਚਾਰ ਵਟਾਂਦਰਾ ਕਰਦੇ ਹੋਏ ਮੋਗਾ ਰੈਲੀ ਲਈ ਨਵੇਂ ਇੰਚਾਰਜ ਉਮੇਸ਼ ਸ਼ਾਰਦਾ ਨੂੰ ਨਿਯੁਕਤ ਕੀਤਾ ਗਿਆ। ਨਰਿੰਦਰਪਾਲ ਸਿੰਘ ਚੰਦੀ ਵੱਲੋਂ ਕਿਹਾ ਗਿਆ ਕਿ ਪਾਰਟੀ ਹਾਈ ਕਮਾਂਡ ਦੇ ਇਸ ਫੈਸਲੇ ਨਾਲ ਜੋ ਅਫਵਾਹਾਂ ਦਾ ਬਾਜ਼ਾਰ ਗਰਮ ਸੀ ਉਸ ਤੇ ਵੀ ਵਿਰਾਮ ਲੱਗ ਗਿਆ ਹੈ। ਉਨ੍ਹਾਂ ਨੇ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅਮਿਤ ਸ਼ਾਹ ਜੀ ਦੀ ਮੋਗਾ ਵਿੱਚ ਹੋਣ ਵਾਲੀ ਰੈਲੀ ਸਬੰਧੀ ਜਲਦੀ ਹੀ ਮੰਡਲ ਪ੍ਰਧਾਨਾਂ ਅਤੇ ਸਰਗਰਮ ਵਰਕਰਾਂ ਨਾਲ ਮੀਟਿੰਗ ਕਰਕੇ ਰੈਲੀ ਵਿੱਚ ਵਰਕਰਾਂ ਦੇ ਭਾਰੀ ਇਕੱਠ ਨਾਲ ਸ਼ਾਮਲ ਹੋਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਨਾਲ ਇਸ ਸਮੇਂ ਸਟੇਟ ਕਮੇਟੀ ਮੈਂਬਰ ਸੁਦਰਸ਼ਨ ਸੋਬਤੀ, (ਕਾਲਾ ਪਹਿਲਵਾਨ) ਸੰਜਮ ਮੈਸਨ ਮੰਡਲ ਪ੍ਰਧਾਨ ਸ਼ਾਹਕੋਟ , ਦਲਬੀਰ ਸੱਭਰਵਾਲ ਮੰਡਲ ਪ੍ਰਧਾਨ ਮਲਸੀਆਂ, ਰੌਬਿਨ ਸ਼ਰਮਾ ਮੰਡਲ ਪ੍ਰਧਾਨ ਪਰਜੀਆਂ , ਟੋਨੀ ਅਨੇਜਾ ਮੰਡਲ ਪ੍ਰਧਾਨ ਮਹਿਤਪੁਰ , ਪਿਆਰਾ ਸਿੰਘ ਜ਼ਿਲ੍ਹਾ ਪ੍ਰਧਾਨ ਐੱਸ.ਸੀ ਮੋਰਚਾ , ਕੰਵਰ ਸੰਧੂ ਸਟੇਟ ਕਮੇਟੀ ਮੈਂਬਰ ਕਿਸਾਨ ਮੋਰਚਾ, ਬੂਟਾ ਸਿੰਘ ਬਾਂਗੀਵਾਲ , ਜਸਵਿੰਦਰ ਕੌਰ ਬਾਊਪੁਰ ਮਹਿਲਾ ਮੰਡਲ ਪ੍ਰਧਾਨ ਪਰਜੀਆਂ, ਰਜਿੰਦਰ ਸਿੰਘ ਲਾਟੀਆ ਜ਼ਿਲ੍ਹਾ ਸਕੱਤਰ, ਬਲਜੀਤ ਸਿੰਘ ਬੱਲੀ ਪ੍ਰਧਾਨ ਬੀ.ਸੀ ਮੋਰਚਾ, ਸੁਨੀਲ ਸ਼ਰਮਾ ਸਾਬਕਾ ਮੰਡਲ ਪ੍ਰਧਾਨ ਅਤੇ ਮੁਖਤਿਆਰ ਸਿੰਘ ਲੋਹੀਆਂ ਵੀ ਮੌਜੂਦ ਸਨ।