ਸੰਵਿਧਾਨ ਚੌਕ ਦਾ ਉਦਘਾਟਨ ਕਰਨ ’ਤੇ ਕੀਤਾ ਧੰਨਵਾਦ
ਜਲੰਧਰ ਦੇ ਵਕੀਲ ਭਾਈਚਾਰੇ ਨੇ ਦੇਸ਼ ਦੇ 77ਵੇਂ
Publish Date: Fri, 30 Jan 2026 06:57 PM (IST)
Updated Date: Fri, 30 Jan 2026 07:01 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : 77ਵੇਂ ਗਣਤੰਤਰ ਦਿਵਸ ਮੌਕੇ ਸੰਵਿਧਾਨ ਚੌਕ ਦਾ ਉਦਘਾਟਨ ਮੇਅਰ ਵਨੀਤ ਧੀਰ ਵੱਲੋਂ ਕਰਨ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਐਡਵੋਕੇਟ ਮੋਹਨ ਲਾਲ ਫਿਲੌਰੀਆ, ਐਡਵੋਕੇਟ ਰਜਿੰਦਰ ਕੁਮਾਰ ਆਜ਼ਾਦ, ਐਡਵੋਕੇਟ ਹਰਭਜਨ ਸਾਂਪਲਾ, ਐਡਵੋਕੇਟ ਰਾਜਕੁਮਾਰ ਬੈਂਸ, ਐਡਵੋਕੇਟ ਦੇਵਰਾਜ, ਐਡਵੋਕੇਟ ਨਰਿੰਦਰ ਸਿੰਘ ਸਾਬਕਾ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ, ਐਡਵੋਕੇਟ ਅਦਿਤਿਆ ਜੈਨ ਸਾਬਕਾ ਪ੍ਰਧਾਨ, ਐਡਵੋਕੇਟ ਵਿਜੇ ਬੱਧਨ, ਐਡਵੋਕੇਟ ਕਰਨ ਖੁੱਲ੍ਹਰ, ਐਡਵੋਕੇਟ ਜੇਐੱਸ ਸੋਢੀ, ਰਮੇਸ਼ ਚੌਹਕਾ, ਹੁਸਨ ਲਾਲ ਬੌਧ, ਚੰਚਲ ਬੋਧ, ਦੀਪਕ ਨਾਹਰ, ਅਨਿਲ ਹੰਸ, ਵਿਜੇ ਯਾਦਵ ਬਸਪਾ ਆਗੂ ਤੇ ਹੋਰ ਬੁੱਧੀਜੀਵੀ ਹਾਜ਼ਰ ਸਨ। ਉਪਰੋਕਤ ਆਗੂਆਂ ਵੱਲੋਂ ਡਾ. ਅੰਬੇਡਕਰ ਦੀਆਂ ਦੇਸ਼ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਡਾ. ਅੰਬੇਡਕਰ ਜੀ ਨੇ ਸਾਰੇ ਵਰਗਾਂ ਨੂੰ ਭਾਰਤੀ ਸੰਵਿਧਾਨ 'ਚ ਮੌਲਿਕ ਅਧਿਕਾਰਾਂ ਰਾਹੀਂ ਸਮਾਨਤਾ, ਸੁਤੰਤਰਤਾ, ਭਾਈਚਾਰਾ ਤੇ ਨਿਆ ਪ੍ਰਦਾਨ ਕਰਕੇ ਅਹਿਮ ਭੂਮਿਕਾ ਨਿਭਾਈ। ਆਗੂਆਂ ਨੇ ਕਿਹਾ ਕਿ ਇਸ ਕਾਰਜ ਲਈ ਬਹੁਤ ਸਾਰੀਆਂ ਸੰਸਥਾਵਾਂ ਨੇ ਲੰਬੇ ਸਮੇਂ ਤੋਂ ਮੰਗ ਕਰਦਿਆਂ ਉੱਚ ਅਧਿਕਾਰੀਆਂ ਨੂੰ ਲਿਖਤੀ ਬੇਨਤੀਆਂ ਕੀਤੀਆਂ ਸਨ।