ਦੋ ਕਾਰਾਂ ਦੀ ਭਿਆਨਕ ਟੱਕਰ
ਦੋ ਕਾਰਾਂ ਦੀ ਭਿਆਨਕ ਟੱਕਰ, ਜਾਨੀ ਨੁਕਸਾਨ ਤੋਂ ਬਚਾਅ
Publish Date: Thu, 12 Mar 2026 09:58 PM (IST)
Updated Date: Thu, 12 Mar 2026 10:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਅੱਜ ਸਵੇਰੇ ਹਾਈਵੇ ਪਿੰਡ ਭੱਟੀਆਂ ਦੇ ਪ੍ਰਾਈਮਰੀ ਸਕੂਲ ਸਾਹਮਣੇ ਇਕ ਦੋ ਕਾਰਾਂ ਦਾ ਹਾਦਸਾ ਹੋਇਆ। ਹਾਦਸੇ ’ਚ ਹੋਂਡਾ ਅਮੇਜ ਕਾਰ ਤੇ ਫੋਡ ਇਕੋ ਸਪੋਰਟਸ ਆਪਸ ’ਚ ਟੱਕਰ ਖਾ ਗਈ। ਖੁਸ਼ਕਿਸਮਤੀ ਨਾਲ, ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ। ਇਕੋ ਸਪੋਰਟਸ ’ਚ ਸਵਾਰ ਆਦਿਲ ਅਲੀ (ਵਾਸੀ ਲੁਧਿਆਣਾ) ਦੇ ਹਲਕੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਮੌਕੇ ’ਤੇ ਹੀ ਫਸਟ ਏਡ ਦਿੱਤੀ ਗਈ। ਹੋਂਡਾ ਅਮੇਜ ਦੇ ਡਰਾਈਵਰ ਅਨਿਲ ਬਾਂਸਲ ਅਨੁਸਾਰ ਦਿਲ ’ਚ ਦਰਦ ਕਾਰਨ ਇਹ ਹਾਦਸਾ ਵਾਪਰਿਆ। ਦੋਵਾਂ ਕਾਰਾਂ ਦੇ ਚਾਲਕਾਂ ਨੇ ਕੋਈ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕੀਤਾ। ਐੱਸਐੱਸਐੱਫ ਟੀਮ ਦੇ ਇੰਚਾਰਜ ਸਰਬਜੀਤ ਸਿੰਘ ਤੇ ਕਰਮਚਾਰੀ ਮੌਕੇ ’ਤੇ ਪਹੁੰਚ ਕੇ ਸੁਰੱਖਿਆ ਦੇ ਕਦਮ ਚੁੱਕੇ ਤੇ ਸੇਫਟੀ ਕੋਨਾ ਲਗਾਇਆ। ਦੋਵੇਂ ਚਾਲਕਾਂ ਨੇ ਆਪਣੀਆਂ ਗੱਡੀਆਂ ਰਿਕਵਰੀ ਬੈਨ ਨਾਲ਼ ਟੋ ਕਰਵਾ ਕੇ ਹਾਈਵੇ ਤੋਂ ਹਟਾਈਆਂ। ਘਟਨਾ ਸਬੰਧੀ ਫਿਲੌਰ ਥਾਣਾ ਦੇ ਮੁਨਸ਼ੀ ਨੂੰ ਵੀ ਸੂਚਿਤ ਕੀਤਾ ਗਿਆ।