ਧੁੱਪ ਨਿਕਲਣ ਨਾਲ ਤਾਪਮਾਨ ਵਧਿਆ, ਆਉਣ ਵਾਲੇ ਸਮੇਂ ’ਚ 23 ਡਿਗਰੀ ਤੱਕ ਪੁੱਜੇਗਾ ਪਾਰਾ
ਧੁੱਪ ਨਿਕਲਣ ਨਾਲ ਤਾਪਮਾਨ ’ਚ ਵਾਧਾ, ਆਉਣ ਵਾਲੇ ਸਮੇਂ ’ਚ 23 ਡਿਗਰੀ ਤੱਕ ਪਹੁੰਚੇਗਾ ਪਾਰਾ
Publish Date: Sun, 08 Feb 2026 07:51 PM (IST)
Updated Date: Mon, 09 Feb 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਿਛਲੇ ਤਿੰਨ ਦਿਨਾਂ ਤੋਂ ਤੇਜ਼ ਧੁੱਪ ਨਿਕਲਣ ਨਾਲ ਤਾਪਮਾਨ ’ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਦੁਪਹਿਰ ਸਮੇਂ ਤੇਜ਼ ਧੁੱਪ ਨਿਕਲਣ ਨਾਲ ਮੌਸਮ ’ਚ ਤਬਦੀਲੀ ਦੇਖੀ ਜਾ ਰਹੀ ਹੈ। ਆਉਣ ਵਾਲੇ ਸਮੇਂ ਦੌਰਾਨ ਆਕਾਸ਼ ’ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਧੁੱਪ ਨਿਕਲਣ ਨਾਲ ਠੰਢ ਤੋਂ ਰਾਹਤ ਤਾਂ ਮਿਲ ਗਈ ਹੈ, ਪਰ ਰਾਤ ਦਾ ਸਮਾਂ ਠੰਢਾ ਰਹੇਗਾ। ਐਤਵਾਰ ਨੂੰ ਘੱਟ ਤੋਂ ਘੱਟ 9 ਡਿਗਰੀ ਤੇ ਵੱਧ ਤੋਂ ਵੱਧ 22 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਧੁੱਪ ਨਿਕਲਣ ਨਾਲ ਲੋਕ ਖਰੀਦਦਾਰੀ ਕਰਦੇ ਹੋਏ ਵੀ ਨਜ਼ਰ ਆਏ। ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਕ ਬਾਰਿਸ਼ ਹੋਣ ਦੇ ਕੋਈ ਆਸਾਰ ਨਹੀਂ ਹਨ।
ਅਗਾਊ ਦਿਨਾਂ ’ਚ ਸੰਭਾਵੀ ਤਾਪਮਾਨ ਦਾ ਵੇਰਵਾ
ਤਰੀਕ ਘੱਟੋ-ਘੱਟ ਵੱਧ ਤੋਂ ਵੱਧ
8 ਫ਼ਰਵਰੀ 9 ਡਿਗਰੀ 22 ਡਿਗਰੀ
9 ਫ਼ਰਵਰੀ 8 ਡਿਗਰੀ 20 ਡਿਗਰੀ
10 ਫ਼ਰਵਰੀ 9 ਡਿਗਰੀ 21 ਡਿਗਰੀ
11 ਫ਼ਰਵਰੀ 9 ਡਿਗਰੀ 21 ਡਿਗਰੀ
12 ਫ਼ਰਵਰੀ 8 ਡਿਗਰੀ 22 ਡਿਗਰੀ
13 ਫ਼ਰਵਰੀ 8 ਡਿਗਰੀ 23 ਡਿਗਰੀ
14 ਫ਼ਰਵਰੀ 9 ਡਿਗਰੀ 23 ਡਿਗਰੀ