ਦੋ ਡਿਗਰੀ ਤੱਕ ਪੁੱਜਾ ਪਾਰਾ, ਸੰਘਣੀ ਧੁੰਦ ਨਾਲ ਆਗਾਮੀ ਦਿਨਾਂ ’ਚ ਹੋਵੇਗੀ ਬਾਰਿਸ਼
ਦੋ ਡਿਗਰੀ ਤੱਕ ਪਹੁੰਚਿਆ ਤਾਪਮਾਨ, ਸੰਘਣੀ ਧੁੰਦ ਦੇ ਨਾਲ ਆਉਣ ਵਾਲੇ ਦਿਨਾਂ ’ਚ ਹੋਵੇਗੀ ਬਾਰਿਸ਼
Publish Date: Sun, 18 Jan 2026 07:36 PM (IST)
Updated Date: Mon, 19 Jan 2026 04:18 AM (IST)

---------------ਅੱਜ ਦੀ ਲੀਡ ਖਬਰ--------------- ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਵਾਸੀਆਂ ਨੂੰ ਫਿਲਹਾਲ ਸੀਤ ਲਹਿਰ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਅਨੁਮਾਨ ਮੁਤਾਬਕ ਨਵੇਂ ਪੱਛਮੀ ਗੜਬੜੀਆਂ ਦੇ ਸਰਗਰਮ ਹੋਣ ਕਾਰਨ ਪੰਜਾਬ ਸਮੇਤ ਕਈ ਸ਼ਹਿਰਾਂ ’ਚ ਧੁੰਦ ਤੇ ਸੀਤ ਲਹਿਰ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਨਾਲ ਵਿਜ਼ੀਬਿਲਿਟੀ ਘੱਟ ਹੋ ਸਕਦੀ ਹੈ। ਆਉਣ ਵਾਲੇ ਦਿਨਾਂ ’ਚ ਸੰਘਣੀ ਧੁੰਦ ਛਾਈ ਰਹੇਗੀ। ਇਸ ਨਾਲ ਸੀਤ ਲਹਿਰ ਤੋਂ ਰਾਹਤ ਮਿਲੇਗੀ। ਨਾਲ ਹੀ ਆਉਣ ਵਾਲੇ ਦਿਨਾਂ ’ਚ ਵਰਖਾ ਹੋਣ ਦੇ ਵੀ ਆਸਾਰ ਹਨ। ਐਤਵਾਰ ਨੂੰ ਘੱਟੋ-ਘੱਟ ਤਾਪਮਾਨ ਦੋ ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ’ਚ ਘੱਟੋ-ਘੱਟ ਤਾਪਮਾਨ ਪੰਜ ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਠੰਢ ਤੋਂ ਰਾਹਤ ਮਿਲੇਗੀ। 23 ਜਨਵਰੀ ਨੂੰ ਘੱਟੋ-ਘੱਟ ਤਾਪਮਾਨ ਨੌਂ ਡਿਗਰੀ ਤੱਕ ਪਹੁੰਚਣ ਦਾ ਅਨੁਮਾਨ ਹੈ। ਐਤਵਾਰ ਸਵੇਰੇ ਪੰਜ ਵਜੇ ਘਣੀ ਧੁੰਦ ਵੇਖੀ ਗਈ। ਸਾਢੇ ਦਸ ਵਜੇ ਧੁੱਪ ਨਿਕਲਣੀ ਸ਼ੁਰੂ ਹੋ ਗਈ। ਧੁੱਪ ਨਿਕਲਣ ਕਾਰਨ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ ਤੇ ਲੋਕ ਖਰੀਦਦਾਰੀ ’ਚ ਰੁੱਝੇ ਰਹੇ। ਆਉਣ ਵਾਲੇ ਦਿਨਾਂ ’ਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਇਸ ਪ੍ਰਕਾਰ ਰਹੇਗਾ: -------------------- ਤਰੀਕ ਘੱਟੋ-ਘੱਟ ਵੱਧ ਤੋਂ ਵੱਧ 18 ਜਨਵਰੀ - 2 ਡਿਗਰੀ - 13 ਡਿਗਰੀ 19 ਜਨਵਰੀ - 7 ਡਿਗਰੀ -- 14 ਡਿਗਰੀ 20 ਜਨਵਰੀ - 6 ਡਿਗਰੀ - 14 ਡਿਗਰੀ 21 ਜਨਵਰੀ - 7 ਡਿਗਰੀ - 14 ਡਿਗਰੀ 22 ਜਨਵਰੀ - 5 ਡਿਗਰੀ - 15 ਡਿਗਰੀ 23 ਜਨਵਰੀ - 9 ਡਿਗਰੀ - 12 ਡਿਗਰੀ 24 ਜਨਵਰੀ - 8 ਡਿਗਰੀ - 12 ਡਿਗਰੀ