ਤੇਹਿੰਗ ਪਿੰਡ ਦਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਸੰਪੰਨ
ਤੇਹਿੰਗ ਪਿੰਡ ਦਾ ਸਲਾਨਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ
Publish Date: Wed, 14 Jan 2026 08:29 PM (IST)
Updated Date: Wed, 14 Jan 2026 08:30 PM (IST)

-ਪਟਕੇ ਦੀ ਕੁਸ਼ਤੀ ’ਚ ਧੁਲੇਤਾ ਅਖਾੜਾ ਦਾ ਪਹਿਲਾ ਇਨਾਮ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਨਜ਼ਦੀਕੀ ਪਿੰਡ ਤੇਹਿੰਗ ’ਚ ਸਾਲਾਨਾ ਛਿੰਝ ਮੇਲਾ ਗ੍ਰਾਮ ਪੰਚਾਇਤ, ਦਸ਼ਮੇਸ਼ ਸਪੋਰਟਸ ਕਲੱਬ ਤੇਹਿੰਗ, ਸਮੂਹ ਨਗਰ ਨਿਵਾਸੀ ਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਮਨਾਇਆ ਗਿਆ। ਮੇਲੇ ਦੀ ਸ਼ੁਰੂਆਤ ਸਵੇਰੇ 10 ਵਜੇ ਲੜਕਿਆਂ ਦੇ 35, 65 ਤੇ 75 ਕਿਲੋ ਭਾਰ ਵਰਗ ਦੇ ਸ਼ੋਅ ਮੈਚ ਨਾਲ ਕੀਤੀ ਗਈ। ਪਟਕੇ ਦੀ ਪਹਿਲੀ ਕੁਸ਼ਤੀ ਭਲਵਾਨ ਅਖਾੜਾ ਧੁਲੇਤਾ ਤੇ ਸਾਨਵੀਰ ਕੁਹਾਲੀ ਅਖਾੜਾ ਕੁਹਾਲੀ ਵਿਚਕਾਰ ਹੋਈ, ਜਿਸ ’ਚ ਧੁਲੇਤਾ ਅਖਾੜਾ ਨੇ ਜਿੱਤ ਹਾਸਲ ਕਰਕੇ 1 ਲੱਖ 10 ਹਜ਼ਾਰ ਦਾ ਇਨਾਮ ਪ੍ਰਾਪਤ ਕੀਤਾ। ਦੂਜੀ ਕੁਸ਼ਤੀ ਗਾਮਾ ਧੁਲੇਤਾ ਤੇ ਛੋਟਾ ਜੱਸਾ ਅਖਾੜਾ ਬਾਹੜੇਵਾਲ ਵਿਚਕਾਰ ਹੋਈ, ਜਿਸਦਾ ਇਨਾਮ 35,000 ਰੁਪਏ ਰੱਖਿਆ ਗਿਆ। ਤੀਜੀ ਕੁਸ਼ਤੀ ’ਚ ਲੱਕੀ ਗਰਚਾ ਤੇ ਲਖਵਿੰਦਰ ਮੌਲੀ ਨੇ ਹਿੱਸਾ ਲਿਆ, ਜਿਸਦਾ ਇਨਾਮ 11,000 ਰੁਪਏ ਦਿੱਤਾ ਗਿਆ। ਮੇਲੇ ਦੌਰਾਨ ਬਲਜਿੰਦਰ ਘੁੰਮਣ ਨੇ ਕੁਮੈਟਰ ਦੀ ਭੂਮਿਕਾ ਬਾਖੂਬੀ ਨਿਭਾਈ। ਸਰਪੰਚ ਨਿਰਮਲ ਸਿੰਘ ਜੱਜ, ਪ੍ਰਬੰਧਕਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਤੇ ਸ਼ਹਿਰਾਂ ’ਚ ਇਸ ਤਰ੍ਹਾਂ ਦੇ ਖੇਡ ਮੇਲੇ ਤੇ ਛਿੰਝਾਂ ਮੇਲੇ ਕਰਵਾਏ ਜਾਣ ਤਾਂ ਜੋ ਨੌਜਵਾਨ ਪੀੜੀ ਖੇਤਰ ’ਚ ਮੱਲਾਂ ਮਾਰ ਕੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੇ। ਇਸ ਮੌਕੇ ਮੌਜੂਦ ਵਿਸ਼ੇਸ਼ ਸ਼ਖ਼ਸੀਅਤਾਂ ’ਚ ਨਿਰਮਲ ਸਿੰਘ ਸਰਪੰਚ, ਕੁਲਦੀਪ ਸਿੰਘ ਕੰਗ ਤੇਹਿੰਗ, ਹਰਕਮਲ ਸਿੰਘ, ਬਲਜਿੰਦਰ ਸਿੰਘ ਕੰਗ, ਬਲਵਿੰਦਰ ਕੌਰ ਪੰਚ, ਗੁਰਮੇਜ ਕੌਰ ਪੰਚ, ਰਚਨਾ ਪੰਚ, ਸੁਨੀਤਾ ਪੰਚ, ਹਰਮੇਸ਼ ਕੁਮਾਰੀ ਪੰਚ, ਜਤਿੰਦਰ ਸਿੰਘ ਸੰਧੂ ਪੰਚ, ਜਸਵੀਰ ਕੁਮਾਰ ਪੰਚ, ਅਸ਼ਵਨੀ ਕੁਮਾਰ ਪੰਚ, ਜਥੇਦਾਰ ਕੁਲਵਿੰਦਰ ਸਿੰਘ ਤੇਹਿੰਗ, ਬਿੱਲੂ ਤੇਹਿੰਗ, ਗੁਰਦੇਵ ਸਿੰਘ ਦੇਬੀ ਕੰਗ, ਅਮਰਜੀਤ ਘੁੱਗੀ ਪਹਿਲਵਾਨ, ਹਰਜੀਤ ਸਿੰਘ ਢੇਸੀ, ਸੁਰਿੰਦਰ ਪਾਲ ਸਿੰਘ ਢੇਸੀ, ਗੁਰਪ੍ਰੀਤ ਸਿੰਘ ਮਾਨ, ਸੁਖਜੀਤ ਸਿੰਘ ਜੌਹਲ, ਤੀਰਥ ਸਿੰਘ ਪ੍ਰਿੰਸੀਪਲ, ਜਸਬੀਰ ਸਿੰਘ, ਸੋਨੂ ਤੇਹਿੰਗ ਤੇ ਸਮੂਹ ਨਗਰ ਨਿਵਾਸੀ ਸ਼ਾਮਲ ਸਨ।