ਖ਼ਾਲਸਾ ਕਾਲਜ ’ਚ ਟੀਚਿੰਗ ਟੀਮਾਂ ਦਾ ਫਰੈਂਡਲੀ ਕ੍ਰਿਕਟ ਮੈਚ
ਲਾਇਲਪੁਰ ਖ਼ਾਲਸਾ ਕਾਲਜ ਵਿਖੇ ਟੀਚਿੰਗ ਟੀਮ ਨੇ ਫਰੈਂਡਲੀ ਕ੍ਰਿਕਟ ਮੈਚ ਜਿੱਤਿਆ
Publish Date: Mon, 09 Mar 2026 06:37 PM (IST)
Updated Date: Mon, 09 Mar 2026 06:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਵਿਖੇ ਕਾਲਜ ਦੇ ਖੇਡ ਮੈਦਾਨ ’ਚ ਟੀਚਿੰਗ ਯੀ (ਇਲੈਵਨ) ਤੇ ਨਾਨ-ਟੀਚਿੰਗ ਯੀ (ਇਲੈਵਨ) ਵਿਚਕਾਰ 16-16 ਓਵਰਾਂ ਦਾ ਕ੍ਰਿਕਟ ਮੈਚ ਖੇਡਿਆ ਗਿਆ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਡਾ. ਅਰੁਣ ਦੇਣ ਸ਼ਰਮਾ ਮੁਖੀ ਬਾਇਓਟੈਕ ਵਿਭਾਗ ਟੀਚਿੰਗ ਯੀ (ਇਲੈਵਨ) ਟੀਮ ਦੇ ਕਪਤਾਨ ਤੇ ਸਰਬਜੀਤ ਸਿੰਘ ਹੋਸਟਲ ਵਾਰਡਨ ਨਾਨ-ਟੀਚਿੰਗ ਯੀ (ਇਲੈਵਨ) ਟੀਮ ਦੇ ਕਪਤਾਨ ਸਨ। ਟੀਚਿੰਗ ਦੀ ਟੀਮ ’ਚ ਡਾ. ਅਰੁਣ ਦੇਵ ਸ਼ਰਮਾ (ਕਪਤਾਨ), ਡਾ. ਦਿਨਕਰ ਸ਼ਰਮਾ, ਡਾ. ਅਜੀਤਪਾਲ ਸਿੰਘ ਪ੍ਰੋ. ਸਰਬਜੀਤ ਸਿੰਘ, ਡਾ. ਪਲਵਿੰਦਰ ਸਿੰਘ, ਪ੍ਰੋ. ਐਨੀ ਗੋਇਲ, ਪ੍ਰੋ. ਅਜੈ ਕੁਮਾਰ, ਪ੍ਰੋ. ਮਨਵੀਰ ਪਾਲ, ਪ੍ਰੋ. ਭਾਗਵਤ ਕੁਮਾਰ, ਪ੍ਰੋ. ਕਾਰਤਿਕ,ਪ੍ਰੋ. ਸਾਹਿਲ ਤੇ ਨਾਨ-ਟੀਚਿੰਗ ਸਟਾਫ ’ਚ ਸਰਬਜੀਤ ਸਿੰਘ (ਕਪਤਾਨ), ਰਣਜੀਤ ਸਿੰਘ, ਸੁਨੀਲ ਕੁਮਾਰ, ਰਕੇਸ਼ ਸਿੰਘ, ਰਜੀਵ ਕੁਮਾਰ, ਗੋਪੀ ਚੰਦ, ਇੰਦਰਜੀਤ ਗਿੱਲ, ਭੂਸ਼ਣ ਵਰਮਾ, ਹਰਜੀਤ ਸਿੰਘ, ਮੋਹਿਤ ਤੇ ਕੁਲਦੀਪ ਸਿੱਧੂ ਖਿਡਾਰੀ ਸਨ। ਨਾਨ-ਟੀਚਿੰਗ ਸਟਾਫ ਦੀ ਟੀਮ ਨੇ ਪਹਿਲਾਂ ਟਾਸ ਜਿੱਤ ਕੇ ਬੈਟਿੰਗ ਕਰਨ ਦਾ ਫੈਸਲਾ ਲਿਆ। ਨਾਨ-ਟੀਚਿੰਗ ਟੀਮ ਨੇ ਬੈਟਿੰਗ ਕਰਦਿਆਂ 124 ਦੌੜਾਂ ਬਣਾਈਆਂ, ਜਿਸਦਾ ਪਿੱਛਾ ਕਰਦਿਆਂ ਟੀਚਿੰਗ ਸਟਾਫ ਦੀ ਟੀਮ ਨੇ ਨਿਰਧਾਰਤ 12 ਓਵਰਾਂ ’ਚ 125 ਦੋੜਾਂ ਬਣਾਉਂਦੇ ਹੋਏ ਮੈਚ ਜਿੱਤਿਆ। ਪ੍ਰਿੰਸੀਪਲ ਰਛਪਾਲ ਸਿੰਘ ਸੰਧੂ ਨੇ ਮੈਚ ਜਿੱਤਣ ਲਈ ਟੀਚਿੰਗ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਮੈਚ ਸਟਾਫ ਵਿਚਕਾਰ ਇਕ ਖੁਸ਼ਨੁਮਾ ਵਾਤਾਵਰਨ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪ੍ਰੋ. ਸਤਪਾਲ ਸਿੰਘ, ਡਾ. ਸੁਖਦੇਵ ਸਿੰਘ ਨਾਗਰਾ ਤੇ ਡਾ. ਦਲਜੀਤ ਕੌਰ ਨੇ ਮੈਚ ਦੌਰਾਨ ਕਾਮੈਂਟਰੀ ਦੀ ਭੂਮਿਕਾ, ਪ੍ਰੋ. ਸੰਦੀਪ ਅਹੁਜਾ ਤੇ ਅਸ਼ਵਨੀ ਕੁਮਾਰ ਨੇ ਅੰਪਾਇਰ ਦੀ ਭੂਮਿਕਾ ਤੇ ਪ੍ਰੋ. ਵਿਕਾਸ ਕੁਮਾਰ, ਪ੍ਰੋ. ਨਵਨੀਤ ਅਰੋੜਾ ਤੇ ਅਮਨਦੀਪ ਕੁਮਾਰ ਨੇ ਸਕੋਰ ਬੋਰਡ ਤੇ ਸਕੋਰ ਦਾ ਲੇਖਾ ਰੱਖਣ ਦੀ ਭੂਮਿਕਾ ਨਿਭਾਈ। ਤੀਜੇ ਅੰਪਾਇਰ ਦੀ ਭੂਮਿਕਾ ਪ੍ਰੋ. ਮਨੀਸ਼ ਗੋਇਲ ਨੇ ਨਿਭਾਈ। ਅੰਤ ’ਚ ਡਾ. ਐੱਸਐੱਸ ਬੈਂਸ, ਡੀਨ ਸਪੋਰਟਸ ਨੇ ਸਾਰਿਆਂ ਦਾ ਧੰਨਵਾਦ ਕੀਤਾ।