ਫਰਵਰੀ ਮਹੀਨੇ ਦੀ ਤਨਖ਼ਾਹ ਉਡੀਕ ਰਹੇ ਨੇ ਅਧਿਆਪਕ : ਜੋਸਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 13 Mar 2026 09:49 PM (IST)
Updated Date: Fri, 13 Mar 2026 09:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਾਂਝਾ ਅਧਿਆਪਕ ਮੋਰਚਾ ਵੱਲੋਂ ਮਾਸਟਰ ਕੁਲਵਿੰਦਰ ਸਿੰਘ ਜੋਸਨ, ਬਰਿੰਦਰ ਪਾਲ ਸਿੰਘ ਅਤੇ ਮਾਸਟਰ ਪਰਮਿੰਦਰ ਸਿੰਘ ਪਨੇਸਰ ਨੇ ਜਾਣਕਾਰੀ ਦਿੱਤੀ ਕਿ ਬਜਟ ਸੈਸ਼ਨ ਦੌਰਾਨ ਮੁਲਾਜ਼ਮਾਂ ਨੂੰ ਆਸ ਸੀ ਕਿ ਉਨ੍ਹਾਂ ਨੂੰ ਪੁਰਾਣੀ ਪੈਨਸ਼ਨ, ਬਕਾਇਆ ਡੀ.ਏ ਦੀਆਂ ਕਿਸ਼ਤਾਂ ਅਤੇ ਪਿਛਲੇ ਸਮੇਂ ਦੌਰਾਨ ਕੱਟੇ ਗਏ ਭੱਤੇ ਲਾਗੂ ਹੋਣਗੇ, ਪ੍ਰੰਤੂ ਹੋਇਆ ਬਿਲਕੁਲ ਉਲਟ ਕਿ ਮੁਲਾਜ਼ਮਾਂ ਨੂੰ ਅਜੇ ਤੱਕ ਫਰਵਰੀ ਮਹੀਨੇ ਦੀ ਤਨਖਾਹ ਵੀ ਨਸੀਬ ਨਹੀਂ ਹੋਈ। ਇਸ ਕਾਰਨ ਬੈਂਕਾਂ ਤੋਂ ਲਏ ਲੋਨ ਦੀਆਂ ਕਿਸ਼ਤਾਂ ਵਿੱਚ ਵੀ ਡਿਫਾਲਟਰ ਬਣਨ ਨੂੰ ਮਜ਼ਬੂਰ ਹੋ ਗਏ ਹਨ। ਅਧਿਆਪਕ ਆਗੂ ਬਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਤਨਖ਼ਾਹਾਂ ਜਾਰੀ ਕਰਨ ਦੇ ਬਾਬਤ ਅਫਸਰਸ਼ਾਹੀ ਕੋਈ ਢੁੱਕਵਾਂ ਜਵਾਬ ਨਹੀਂ ਦੇ ਰਹੀ।
ਕੁਲਵਿੰਦਰ ਜੋਸਨ ਤੇ ਪਰਮਿੰਦਰ ਪਨੇਸਰ ਨੇ ਜਾਣਕਾਰੀ ਦਿੱਤੀ ਕਿ ਬਲਾਕ ਦੇ ਵਿੱਚ ਤਨਖਾਹਾਂ ਦੇ ਬਾਬਤ ਵਿਤਕਰਾ ਵੀ ਖੜ੍ਹਾ ਹੋ ਚੁੱਕਿਆ ਹੈ, ਕੁੱਝ ਅਧਿਆਪਕ ਸਾਥੀ ਅਜਿਹੇ ਹਨ ਜਿਹਨਾਂ ਨੂੰ ਤਨਖ਼ਾਹ ਮਿਲ ਚੁੱਕੀ ਹੈ ਤੇ ਕੁਝ ਅਜਿਹੇ ਵੀ ਹਨ ਜਿਨ੍ਹਾਂ ਨੂੰ ਦੋ-ਦੋ ਮਹੀਨੇ ਤਨਖਾਹ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਕਾਰਨ ਵੀ ਮੁਲਾਜ਼ਮਾਂ ਵਿੱਚ ਆਪਸੀ ਮੱਤਭੇਦ ਪੈਦਾ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਜਲਦੀ ਤਨਖ਼ਾਹਾਂ ਨਾ ਜਾਰੀ ਹੋਣ ਤੇ ਮੁਲਾਜ਼ਮ ਆਗੂਆਂ ਨੇ ਰੋਸ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਵੀ ਦਿੱਤੀ। ਇਸ ਮੌਕੇ ਕੁਲਵਿੰਦਰ ਸਿੰਘ ਜੋਸਨ, ਪਰਮਿੰਦਰ ਸਿੰਘ ਪਨੇਸਰ, ਬਰਿੰਦਰ ਪਾਲ ਸਿੰਘ, ਵਿਜੈ ਚੌਹਾਨ, ਸੁਰਿੰਦਰ ਕੁਮਾਰ, ਹਰਮੇਸ਼ ਲਾਲ, ਅਰਸ਼ਦੀਪ ਸਿੰਘ, ਮਨਮੀਤ ਸਿੰਘ, ਵੰਸ਼ ਕੁੱਕੜ, ਸੋਹਣ ਲਾਲ, ਅੰਮ੍ਰਿਤਪਾਲ ਕੌਰ, ਗੁਰਵਿੰਦਰ ਕੌਰ, ਨਰਿੰਦਰ ਕੌਰ, ਹਰਜੀਤ ਕੌਰ, ਕਰਨ ਨਿਹਾਲੂਵਾਲ, ਕੀਰਤ, ਹਨੀ, ਜਗਜੀਤ, ਸੰਜੋਤ, ਗੋਰੀ, ਸਾਹਿਲ, ਹੈਰੀ ਹਾਜ਼ਰ ਸਨ।