ਖੰਭੇ ਨਾਲ ਟਕਰਾਈ ਟੈਕਸੀ, ਵੱਡਾ ਹਾਦਸਾ ਟਲ਼ਿਆ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Mon, 23 Feb 2026 10:37 PM (IST)
Updated Date: Mon, 23 Feb 2026 10:40 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਫਿਲੌਰ : ਨੂਰਮਹਿਲ ਰਸਤੇ ’ਤੇ ਇਕ ਵੱਡਾ ਹਾਦਸਾ ਉਸ ਵੇਲੇ ਟਲ ਗਿਆ ਜਦੋਂ ਇਕ ਟੈਕਸੀ ਅਚਾਨਕ ਸੜਕ ਕੰਢੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾਈ। ਟੱਕਰ ਮਗਰੋਂ ਗੱਡੀ ਬੇਕਾਬੂ ਹੋ ਕੇ ਸੜਕ ਵਿਚਾਲੇ ਆ ਕੇ ਰੁਕ ਗਈ। ਗਨੀਮਤ ਇਹ ਰਿਹਾ ਕਿ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਨਹੀਂ ਤਾਂ ਇਹ ਗੰਭੀਰ ਨੁਕਸਾਨ ਹੋ ਸਕਦਾ ਸੀ।
ਚਸ਼ਮਦੀਦਾਂ ਨੇ ਦੱਸਿਆ ਕਿ ਚੱਲਦੀ ਗੱਡੀ ਦਾ ਅਚਾਨਕ ਟਾਇਰ ਫਟ ਗਿਆ, ਜਿਸ ਕਾਰਨ ਉਹ ਬੇਕਾਬੂ ਹੋ ਕੇ ਸਿੱਧਾ ਖੰਭੇ ਨਾਲ ਟਕਰਾਈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਵੀਡੀਓ ਵਿਚ ਦਿਖਾਈ ਦਿੰਦਾ ਹੈ ਕਿ ਇਕ ਟਰੱਕ ਪਿੱਛੇ ਦੋ ਗੱਡੀਆਂ ਆ ਰਹੀਆਂ ਸਨ। ਇਸ ਦੌਰਾਨ ਦੂਜੀ ਗੱਡੀ ਅਚਾਨਕ ਬੇਕਾਬੂ ਹੋ ਕੇ ਖੰਭੇ ਨਾਲ ਟਕਰਾਈ ਤੇ ਸੜਕ ਵਿਚਾਲੇ ਰੁਕ ਗਈ। ਹਾਦਸੇ ਮਗਰੋਂ ਡਰਾਈਵਰ ਵਾਹਨ ਤੋਂ ਬਾਹਰ ਨਿਕਲ ਕੇ ਸੜਕ ਕੰਢੇ ਖੜ੍ਹਾ ਹੋ ਗਿਆ। ਮੌਕੇ ’ਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਕੁਝ ਸਮੇਂ ਬਾਅਦ ਲੋਕਾਂ ਦੀ ਮਦਦ ਨਾਲ ਗੱਡੀ ਨੂੰ ਸੜਕ ਤੋਂ ਹਟਾਇਆ ਗਿਆ ਅਤੇ ਆਵਾਜਾਈ ਨੂੰ ਸੁਚਾਰੂ ਬਣਾਇਆ ਗਿਆ।