ਸੋਫੀ ਪਿੰਡ ’ਚ ਕਰਵਾਇਆ ਸ਼ਹੀਦਾਂ ਨੂੰ ਸਮਰਪਿਤ ਤਰਕਸ਼ੀਲ ਮੇਲਾ
ਕ੍ਰਾਂਤੀਕਾਰੀ ਯੋਧਿਆਂ ਨੂੰ ਸਮਰਪਿਤ ਤਰਕਸ਼ੀਲ ਸੁਸਾਇਟੀ ਨੇ ਸੋਫੀ ਪਿੰਡ ਵਿਖੇ ਤਰਕਸ਼ੀਲ ਮੇਲਾ ਕਰਵਾਇਆ
Publish Date: Wed, 25 Mar 2026 09:30 PM (IST)
Updated Date: Wed, 25 Mar 2026 09:35 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਤਰਕਸ਼ੀਲ ਸੁਸਾਇਟੀ ਪੰਜਾਬ (ਇਕਾਈ) ਵੱਲੋਂ 23 ਮਾਰਚ ਸ਼ਹੀਦਾਂ ਨੂੰ ਨੌਜਵਾਨ ਭਾਰਤ ਸਭਾ ਦੀ 100ਵੀ ਵਰੇਗੰਢ ਨੂੰ, ਇਨਕਲਾਬੀ ਕਵੀ ਪਾਸ਼, ਬੱਬਰ ਅਕਾਲੀ ਲਹਿਰ ਦੇ ਕ੍ਰਾਂਤੀਕਾਰੀਆਂ ਯੋਧਿਆਂ ਨੂੰ ਸਮਰਪਿਤ ਤਰਕਸ਼ੀਲ ਮੇਲਾ ਸੋਫੀ ਪਿੰਡ ’ਚ ਕਰਵਾਇਆ ਗਿਆ। ਮੰਚ ਸੰਚਾਲਨ ਧਰਮ ਪਾਲ ਵੱਲੋਂ ਕੀਤਾ ਗਿਆ, ਸਭ ਤੋਂ ਪਹਿਲਾਂ ਤਰਕਸ਼ੀਲ ਮੇਲੇ ’ਚ ਸ਼ਮੂਲੀਅਤ ਕਰਨ ਵਾਲੇ ਸਾਥੀਆਂ ਦਾ ਸਾਥੀ ਅਰੁਣ ਵਲੋਂ ਮੰਚ ਤੋਂ ਸਵਾਗਤ ਕੀਤਾ ਗਿਆ। ਪਹਿਲਾਂ ਬੁਲਾਰੇ ਨਸੀਬ ਚੰਦ ਬੱਬੀ ਨੇ ਸ਼ਹੀਦ ਭਗਤ ਸਿੰਘ, ਰਾਜ ਗੁਰੂ ਸੁਖਦੇਵ ਦੇ ਆਜ਼ਾਦੀ ਲਹਿਰ ’ਚ ਪਾਏ ਯੋਗਦਾਨ, ਲਾਹੌਰ ਸਥਿਤ ਦਵਾਰਕਾ ਦਾਸ ਲਇਲਬੇਰੀ ਇਨਕਲਾਬੀ ਕੇਂਦਰ ਬਾਰੇ ਜਾਣਕਾਰੀ ਦਿੱਤੀ। ਆਜ਼ਾਦੀ ਦੀ ਲਹਿਰ ’ਚ ਸ਼ਹੀਦਾਂ ਵੱਲੋਂ ਕੀਤੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ। ਜਾਦੂ ਦੇ ਟਰਿੱਕ ਸੂਬੇਦਾਰ ਪਰਮਜੀਤ ਸਿੰਘ ਵੱਲੋਂ ਦਿਖਾਏ ਗਏ। ਸੂਬੇਦਾਰ ਪਰਮਜੀਤ ਸਿੰਘ ਨੇ ਸਰੋਤਿਆਂ ਨੂੰ ਦੱਸਿਆ ਕਿ ਜਾਦੂ ਨਾਂ ਦੀ ਕੋਈ ਚੀਜ਼ ਨਹੀਂ ਹੈ ਇਹ ਸਾਰਾ ਕੁਝ ਹੱਥ ਦੀ ਸਫਾਈ ਹੁੰਦੀ ਹੈ ਜਿਸ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ। ਅਗਲੇ ਬੁਲਾਰੇ ਰਿਟਾਇਰਡ ਜ਼ਿਲ੍ਹਾ ਸਿਖਿਆ ਅਫ਼ਸਰ ਜਰਨੈਲ ਸਿੰਘ ਨੇ ਵਿਚਾਰ ਤੇ ਇਨਕਲਾਬੀ ਗੀਤ ਪੇਸ਼ ਕੀਤਾ। ਬੁਲਾਰੇ ਵਿਜੈ ਰਾਹੀਂ ਨੇ ਸ਼ਹੀਦਾਂ ਦੇ ਜੀਵਨ ਨਾਲ ਸਬੰਧਤ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਦੇਸ਼ ਭਗਤ ਯਾਦਗਾਰ ਦੇ ਸੀਨੀਅਰ ਟਰੱਸਟੀ ਕਾਮਰੇਡ ਸੁਰਿੰਦਰ ਕੁਮਾਰੀ ਕੋਛੜ ਨੇ ਵਿਚਾਰ ਵਿਸ਼ੇਸ਼ ਕਰਕੇ ਔਰਤਾਂ ਨੂੰ ਸੰਬੋਧਨ ਕੀਤਾ। ਐੱਸਪੀ ਸਿੰਘ ਵੱਲੋਂ ਛੋਟਾ ਜਿਹਾ ਇਕ ਪਾਤਰੀ ਨਾਟਕ ਖੇਡਿਆ ਗਿਆ। ਮੇਲੇ ’ਚ ਵਿਸ਼ੇਸ਼ ਕਰਕੇ ਪੁੱਜੇ ਸ਼ੋਕ ਹੀਰ, ਪਰਮਜੀਤ ਸਮਰਾਏ ਤੇ ਕੈਂਟ ਜਲੰਧਰ ਛਾਉਣੀ ਤੋਂ ਸਿੱਖ ਰੈਜੀਮੈਂਟ ਜਵਾਨਾਂ ਨੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ। ਅਖੀਰ ’ਚ ਪਰਮਜੀਤ ਕਿਰਤੀ ਨੇ ਪ੍ਰੋਗਰਾਮ ਨੂੰ ਸਫਲ ਕਰਨ ਵਾਲੇ ਜੈ ਭੀਮ ਵੈੱਲਫੇਅਰ ਸੁਸਾਇਟੀ ਸੋਫੀ ਪਿੰਡ, ਤਰਕਸ਼ੀਲ ਸੁਸਾਇਟੀ ਯੂਨਿਟ ਦੇ ਸਾਥੀਆਂ ਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ।