ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ
ਲਕਸੀਆਂ ਸਕੂਲ ‘ਚ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ
Publish Date: Sat, 28 Mar 2026 07:55 PM (IST)
Updated Date: Sat, 28 Mar 2026 07:59 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਲਕਸੀਆਂ ’ਚ ਬੱਚਿਆਂ ਦੀ ਕਾਰਗੁਜ਼ਾਰੀ ਨੂੰ ਮਾਪਿਆਂ ਨਾਲ ਸਾਂਝਾ ਕਰਨ ਲਈ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਸੀਐੱਚਟੀ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਕਰਵਾਈ ਪੀਟੀਐੱਮ ’ਚ ਬੱਚਿਆਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪਿੰਡ ਦੇ ਸਰਪੰਚ ਕਾਮਰੇਡ ਨਿਰਮਲ ਸਿੰਘ ਸਹੋਤਾ ਨੇ ਸ਼ਿਰਕਤ ਕਰ ਕੇ ਪੜ੍ਹਾਈ ’ਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਉਨ੍ਹਾਂ ਕਿਹਾ ਕਿ ਸਕੂਲ ਸਟਾਫ ਦੀ ਮਿਹਨਤ ਸਦਕਾ ਬੱਚਿਆਂ ਨੇ ਪੜ੍ਹਾਈ ’ਚ ਚੰਗੇ ਅੰਕ ਹਾਸਲ ਕੀਤੇ ਹਨ। ਉਨ੍ਹਾਂ ਬੱਚਿਆਂ ਨੂੰ ਅੱਗੇ ਵੀ ਇਸੇ ਤਰ੍ਹਾਂ ਹੋਰ ਵੱਧ ਮਿਹਨਤ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵੱਖ-ਵੱਖ ਜਮਾਤਾਂ ’ਚ ਚੰਗੇ ਅੰਕ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਪੰਜਵੀਂ ਜਮਾਤ ਦੇ ਸੌਰਵ ਕੁਮਾਰ, ਯੁਵਰਾਜ ਕੁਮਾਰ, ਤੇਜਵੀਰ ਸਹੋਤਾ, ਗੁਰਨੂਰ ਕੌਰ, ਚੌਥੀ ਜਮਾਤ ਦੇ ਪ੍ਰਭਜੋਤ ਕੌਰ, ਵੀਰ ਸਿੰਘ, ਅਨੁਰਾਗ, ਤੀਜੀ ਜਮਾਤ ਦੇ ਮਹਿਕ, ਅਰਸ਼ਦੀਪ, ਇਸ਼ੀਤਾ, ਮਨਸੀਰਤ, ਦੂਜੀ ਜਮਾਤ ਦੇ ਗੁਰਲੀਨ ਕੌਰ, ਅਵਨੀਤ ਕੌਰ, ਸਹਿਜਪ੍ਰੀਤ ਕੌਰ ਅਤੇ ਪਹਿਲੀ ਜਮਾਤ ਦੇ ਪਰਮਿੰਦਰ ਕੌਰ, ਜੈਸਮੀਨ ਥਾਪਰ, ਸਾਨਵੀ ਸ਼ਾਮਲ ਸਨ। ਇਸ ਮੌਕੇ ਸਕੂਲ ਸਟਾਫ ’ਚ ਰਾਜਵਿੰਦਰ ਕੌਰ, ਸੰਦੀਪ ਕੌਰ, ਜਸਬੀਰ ਕੌਰ, ਦੀਪਮਾਲਾ, ਮਨਿੰਦਰ ਕੌਰ, ਮਨਜੀਤ ਕੌਰ, ਪਰਵਿੰਦਰ ਕੌਰ, ਸਰਬਜੀਤ ਕੌਰ, ਰੀਨਾ, ਨਿਰਮਲ ਸਿੰਘ, ਮਹਿੰਦਰ ਕੌਰ, ਗੁਰਜੀਤ ਕੌਰ, ਸ਼ੋਰਿਆ, ਵਿਜੈ ਕੁਮਾਰ ਸਮੇਤ ਹੋਰ ਮੋਹਤਬਾਰ ਹਾਜ਼ਰ ਸਨ।