ਸੁਆਮੀ ਸੰਤ ਦਾਸ ਦੇ ਜਨਮ ਦਿਵਸ ਮਨਾਇਆ
ਸੁਆਮੀ ਸੰਤ ਦਾਸ ਦੇ 116ਵੇਂ ਜਨਮ ਦਿਵਸ ਦਾ ਜਸ਼ਨ ਮਨਾਇਆ
Publish Date: Tue, 10 Feb 2026 06:33 PM (IST)
Updated Date: Tue, 10 Feb 2026 06:35 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ ਵੱਲੋਂ ਬ੍ਰਹਮ ਅਧਿਆਤਮਿਕ ਪ੍ਰਕਾਸ਼ਵਾਨ ਸੁਆਮੀ ਸੰਤ ਦਾਸ ਦਾ 116ਵਾਂ ਜਨਮ ਦਿਵਸ ਅਧਿਆਤਮਿਕ ਉਤਸ਼ਾਹ ਨਾਲ ਮਨਾਇਆ ਗਿਆ। ਜਸ਼ਨ ’ਚ ਜੂਨੀਅਰ ਕਲਾਸਾਂ ਦੇ ਬੱਚਿਆਂ ਨੇ ਉਨ੍ਹਾਂ ਦੇ ਜੀਵਨ ਦੀਆਂ ਝਲਕਾਂ ਨੂੰ ਸੁੰਦਰ ਢੰਗ ਨਾਲ ਦਰਸਾ ਕੇ ਪ੍ਰਭਾਵਸ਼ਾਲੀ ਨਾਟਕ ਪੇਸ਼ ਕੀਤਾ। ਸਕੂਲ ਦੀ ਸਹਾਇਕ ਮੁੱਖ ਵਿਦਿਆਰਥਣ ਖੁਸ਼ੀ ਨੇ ਪ੍ਰੇਰਨਾਦਾਇਕ ਭਾਸ਼ਣ ਨਾਲ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚਾਨਣਾ ਪਾਇਆ। ਇਸ ਮੌਕੇ ਪ੍ਰਿੰਸੀਪਲ, ਡਾ. ਸੋਨੀਆ ਮਾਗੋ ਦੇ ਪ੍ਰੇਰਨਾਦਾਇਕ ਭਾਸ਼ਣ ਦਿੱਤਾ।