ਸਵੱਛਤਾ ਸਰਵੇ 2026 : ਕੂੜਾ ਪ੍ਰੋਸੈੱਸ ਨਾ ਹੋਣ ਕਾਰਨ ਰੈਂਕਿੰਗ ’ਚ ਪਿੱਛੇ ਰਹਿ ਰਿਹਾ ਸ਼ਹਿਰ, ਟਾਪ 50 ’ਚ ਆਉਣਾ ਮੁਸ਼ਕਲ
ਸਵੱਛਤਾ ਸਰਵੇ 2026 : ਕੂੜਾ ਪ੍ਰੋਸੈਸ ਨਾ ਹੋਣ ਕਾਰਨ ਰੈਂਕਿੰਗ ’ਚ ਪਿੱਛੇ ਰਹਿ ਰਿਹਾ ਸ਼ਹਿਰ, ਟਾਪ 50 ’ਚ ਆਉਣਾ ਮੁਸ਼ਕਲ
Publish Date: Sun, 19 Apr 2026 07:27 PM (IST)
Updated Date: Mon, 20 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਵੱਛਤਾ ਸਰਵੇ 2026 ’ਚ ਜਲੰਧਰ ਸ਼ਹਿਰ ਦੀ ਰੈਂਕਿੰਗ ’ਚ ਹੋਰ ਸੁਧਾਰ ਦੀ ਉਮੀਦ ਘੱਟ ਹੈ। ਇਸ ਵਾਰ ਸਰਵੇ ਦਾ ਆਧਾਰ ਸਵੱਛਤਾ ਦੀ ਨਵੀਂ ਪਹਿਲ “ਬੜਾਏਂ ਹਾਥ, ਕਰੇ ਸਫਾਈ ਸਾਥ” ਹੈ। ਇਸ ’ਚ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਨਾਲ ਜੋੜਨਾ ਜਰੂਰੀ ਹੈ। ਇਸ ਲਈ ਵੀ ਅੰਕ ਨਿਰਧਾਰਤ ਕੀਤੇ ਗਏ ਹਨ ਪਰ ਨਿਗਮ ਇਸ ਕੈਟੇਗਰੀ ਵਿੱਚ ਕਮਜ਼ੋਰ ਦਿਖਾਈ ਦੇ ਰਿਹਾ ਹੈ। ਨਗਰ ਨਿਗਮ ਨੂੰ ਕੂੜਾ ਪ੍ਰਬੰਧਨ ’ਚ ਨੁਕਸਾਨ ਝੇਲਣਾ ਪੈ ਰਿਹਾ ਹੈ। ਨਿਗਮ ਰੋਜ਼ਾਨਾ ਨਿਕਲਣ ਵਾਲੇ ਕੂੜੇ ਨੂੰ ਪ੍ਰੋਸੈੱਸ ਕਰ ਕੇ ਖਤਮ ਨਹੀਂ ਕਰ ਪਾ ਰਿਹਾ ਅਤੇ ਨਾ ਹੀ ਪੁਰਾਣੇ ਕੂੜੇ ਨੂੰ ਖਤਮ ਕਰਨ ਲਈ ਸ਼ੁਰੂ ਕੀਤਾ ਗਿਆ ਬਾਇਓਮਾਇਨਿੰਗ ਪ੍ਰੋਜੈਕਟ ਆਪਣੀ ਸਮਰੱਥਾ ਅਨੁਸਾਰ ਕੰਮ ਕਰ ਰਿਹਾ ਹੈ। ਸ਼ਹਿਰ ਤੋਂ ਇਕੱਠਾ ਕੀਤਾ ਜਾਣ ਵਾਲਾ ਕਰੀਬ 85 ਫੀਸਦੀ ਕੂੜਾ ਵਰਿਆਣਾ ਡੰਪ ‘ਤੇ ਇਕੱਠਾ ਹੋ ਜਾਂਦਾ ਹੈ। ਇਸ ਦੇ ਨਿਪਟਾਰੇ ਲਈ ਕੋਈ ਢੰਗ ਦਾ ਪ੍ਰੋਜੈਕਟ ਨਹੀਂ ਹੈ। ਕਈ ਸਾਲਾਂ ਤੋਂ ਨਿਗਮ ਨਾ ਤਾਂ ਵਰਿਆਣਾ ਡੰਪ ’ਤੇ ਇਕੱਠੇ ਕੂੜੇ ਨੂੰ ਖਤਮ ਕਰ ਪਾ ਰਿਹਾ ਹੈ ਤੇ ਨਾ ਹੀ ਨਵੇਂ ਕੂੜੇ ਦੇ ਨਿਪਟਾਰੇ ਲਈ ਕੋਈ ਪਲਾਂਟ ਲਗਾ ਸਕਿਆ ਹੈ। ਇਸ ਕਰ ਕੇ ਕੂੜਾ ਪ੍ਰਬੰਧਨ ਨਿਗਮ ਦੀ ਰੈਂਕਿੰਗ ’ਚ ਸੁਧਾਰ ਦੇ ਰਸਤੇ ਵਿੱਚ ਵੱਡੀ ਰੁਕਾਵਟ ਬਣਿਆ ਹੋਇਆ ਹੈ। ਸਾਲ 2025 ’ਚ ਨਿਗਮ ਨੇ ਸੀਵਰੇਜ ਸਿਸਟਮ ਦੇ ਆਧਾਰ ’ਤੇ 82ਵੀਂ ਰੈਂਕ ਹਾਸਲ ਕੀਤੀ ਸੀ ਪਰ ਇਸ ਵਾਰ ਹੋਰ ਸੁਧਾਰ ਦੀ ਸੰਭਾਵਨਾ ਘੱਟ ਦਿਖ ਰਹੀ ਹੈ। ਨਿਗਮ ਪ੍ਰਸ਼ਾਸਨ ਨੇ ਇਸ ਵਾਰ ਟਾਪ 50 ’ਚ ਆਉਣ ਦਾ ਦਾਅਵਾ ਕੀਤਾ ਸੀ ਪਰ ਹੁਣ ਇਹ ਮੁਸ਼ਕਿਲ ਲੱਗ ਰਿਹਾ ਹੈ। ਕਈ ਸਾਲਾਂ ਤੋਂ ਪ੍ਰੋਸੈਸਿੰਗ ਪਲਾਂਟ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਕੋਈ ਵੀ ਪ੍ਰੋਜੈਕਟ ਅੱਗੇ ਨਹੀਂ ਵਧ ਰਿਹਾ। ਵਰਿਆਣਾ ਡੰਪ ’ਤੇ ਗ੍ਰੋ ਮੋਰ ਕੰਪਨੀ ਦਾ ਕੂੜੇ ਤੋਂ ਖਾਦ ਬਣਾਉਣ ਵਾਲਾ ਪ੍ਰੋਜੈਕਟ ਕਈ ਸਾਲਾਂ ਤੋਂ ਬੰਦ ਪਿਆ ਹੈ। ਜਿੰਦਲ ਕੰਪਨੀ ਦਾ ਪ੍ਰੋਜੈਕਟ ਰਾਜਨੀਤੀ ’ਚ ਫਸ ਕੇ ਅੱਗੇ ਨਹੀਂ ਵਧ ਸਕਿਆ। ਛੋਟੀਆਂ ਮਸ਼ੀਨਾਂ ਲਗਾਉਣ ਦੀ ਯੋਜਨਾ ਵੀ ਅਜੇ ਤੱਕ ਲਾਗੂ ਨਹੀਂ ਹੋਈ। ਨਿਗਮ ਨੇ ਪਿਟਸ ਪ੍ਰੋਜੈਕਟ ਰਾਹੀਂ ਕੂੜੇ ਨੂੰ ਖਾਦ ’ਚ ਤਬਦੀਲ ਕਰਨ ਦਾ ਕੰਮ ਸ਼ੁਰੂ ਕੀਤਾ ਸੀ ਪਰ ਇਹ ਪ੍ਰੋਜੈਕਟ ਕਰੀਬ 6 ਸਾਲਾਂ ਤੱਕ ਕਾਨੂੰਨੀ ਲੜਾਈ ’ਚ ਫਸਿਆ ਰਿਹਾ। ਹੁਣ ਨਿਗਮ ਕੇਸ ਜਿੱਤ ਚੁੱਕਾ ਹੈ ਪਰ ਇਸ ਨੂੰ ਮੁੜ ਸ਼ੁਰੂ ਕਰਨ ’ਚ ਅਜੇ 6 ਮਹੀਨੇ ਹੋਰ ਲੱਗ ਸਕਦੇ ਹਨ। ਮੇਅਰ ਵਨੀਤ ਧੀਰ ਵੱਲੋਂ ਵੱਡੀਆਂ ਕੰਪਨੀਆਂ ਨਾਲ ਪਲਾਂਟ ਲਗਾਉਣ ਲਈ ਗੱਲਬਾਤ ਜਾਰੀ ਹੈ। ਕੇਂਦਰੀ ਟੀਮ ਵੱਲੋਂ ਮੁਲਾਂਕਣ, ਸਸਪੈਂਸ ਜਾਰੀ ਸਵੱਛਤਾ ਸਰਵੇ ਲਈ ਕੇਂਦਰ ਸਰਕਾਰ ਦੀ ਟੀਮ ਮੁਲਾਂਕਣ ਕਰਦੀ ਹੈ। ਸਾਲ 2026 ਦੇ ਸਰਵੇ ਲਈ ਟੀਮ ਨੂੰ ਫਰਵਰੀ-ਮਾਰਚ ’ਚ ਆਉਣਾ ਸੀ ਪਰ ਟੀਮ ਬਿਨਾਂ ਜਾਣਕਾਰੀ ਦਿੱਤੇ ਕਿਸੇ ਵੀ ਸਮੇਂ ਸ਼ਹਿਰ ’ਚ ਆ ਕੇ ਮੁਲਾਂਕਣ ਕਰ ਜਾਂਦੀ ਹੈ। ਇਸ ਵਾਰ ਟੀਮ ਦੇ ਦੌਰੇ ਬਾਰੇ ਨਿਗਮ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਨਹੀਂ ਹੈ। ਸਾਲ 2025 ’ਚ ਜਲੰਧਰ ਨੇ ਰਾਸ਼ਟਰੀ ਪੱਧਰ ’ਤੇ ਵੱਡੀ ਛਾਲ ਮਾਰੀ ਸੀ। 2024 ’ਚ ਰੈਂਕਿੰਗ 239 ਸੀ, ਜੋ 2025 ’ਚ 82 ’ਤੇ ਆ ਗਈ ਯਾਨੀ 177 ਸਥਾਨਾਂ ਦਾ ਸੁਧਾਰ। ਜਲੰਧਰ 3 ਤੋਂ 10 ਲੱਖ ਆਬਾਦੀ ਵਾਲੀ ਕੈਟੇਗਰੀ ’ਚ ਆਉਂਦਾ ਹੈ। ਇਸ ਸੁਧਾਰ ’ਚ ਵਾਟਰ ਪਲੱਸ ਪਾਲਿਸੀ ਦਾ ਵੱਡਾ ਯੋਗਦਾਨ ਸੀ। ਸੀਵਰੇਜ ਪਾਣੀ ਦੀ ਟ੍ਰੀਟਮੈਂਟ ਤੇ ਉਸ ਦੇ ਦੁਬਾਰਾ ਇਸਤੇਮਾਲ ਦੀ ਸਮਰੱਥਾ ਕਰ ਕੇ ਨਿਗਮ ਨੂੰ ਵਧੀਆ ਅੰਕ ਮਿਲੇ। ਬਾਜ਼ਾਰਾਂ ਤੇ ਕਾਲੋਨੀਆਂ ’ਚ ਵੀ ਸਫਾਈ ਲਈ ਚੰਗੇ ਅੰਕ ਮਿਲੇ ਕਾਲੋਨੀਆਂ ’ਚ 100 ਫੀਸਦੀ ਤੇ ਬਾਜ਼ਾਰਾਂ ’ਚ 95 ਫੀਸਦੀ ਸਫਾਈ ਦਰਜ ਕੀਤੀ ਗਈ। ਲੋਕਾਂ ਦਾ ਫੀਡਬੈਕ ਵੀ ਠੀਕ ਰਿਹਾ ਪਰ ਹਰ ਵਾਰ ਦੀ ਤਰ੍ਹਾਂ ਕੂੜੇ ਦੀ ਪ੍ਰੋਸੈਸਿੰਗ ’ਚ ਨੁਕਸਾਨ ਹੋਇਆ। ਇਸ ਵਾਰ ਸਰਵੇ ’ਚ 12,500 ਅੰਕ ਸ਼ਹਿਰ ਦੀ ਸਫਾਈ : 1500 ਅੰਕ ਡੋਰ-ਟੂ-ਡੋਰ ਕੁਲੈਕਸ਼ਨ, ਸੈਗ੍ਰੀਗੇਸ਼ਨ : 1000 ਅੰਕ ਸਾਲਿਡ ਵੈਸਟ ਮੈਨੇਜਮੈਂਟ : 1500 ਅੰਕ ਲੋਕਾਂ ਤੱਕ ਸਫਾਈ ਦੀ ਪਹੁੰਚ : 1000 ਅੰਕ ਸੀਵਰੇਜ ਸਫਾਈ, ਪਾਣੀ ਨਿਕਾਸ : 1000 ਅੰਕ ਮਸ਼ੀਨਾਂ ਨਾਲ ਸੀਵਰੇਜ ਸਫਾਈ : 500 ਅੰਕ ਸਵੱਛਤਾ ਬਾਰੇ ਜਾਗਰੂਕਤਾ : 1500 ਅੰਕ ਕਰਮਚਾਰੀਆਂ ਦੀ ਕਾਰਗੁਜ਼ਾਰੀ : 1000 ਅੰਕ ਕਰਮਚਾਰੀਆਂ ਦੀ ਭਲਾਈ : 500 ਅੰਕ ਸਿਟੀਜ਼ਨ ਫੀਡਬੈਕ : 1000 ਅੰਕ ਇਸ ਕਾਰਨ ਕੱਟ ਸਕਦੇ ਹਨ ਅੰਕ ਗਲਤ ਜਾਣਕਾਰੀ ਦੇਣ ’ਤੇ ਨੈਗੇਟਿਵ ਮਾਰਕਿੰਗ ਰੈੱਡ ਤੇ ਯੈੱਲੋ ਸਪਾਟ : ਪਾਨ-ਗੁਟਖਾ ਦੇ ਦਾਗ ਜਾਂ ਖੁੱਲ੍ਹੇ ’ਚ ਸ਼ੌਚ ਮਿਲਣ ’ਤੇ 150 ਅੰਕ ਕੱਟ ਕਚਰਾ ਮੁਕਤ ਤੇ ਖੁੱਲ੍ਹੇ ’ਚ ਸ਼ੌਚ ਮੁਕਤ ਸਰਟੀਫਿਕੇਟ ’ਚ ਗੜਬੜ ਡਾਟਾ ਮੈਨੇਜਮੈਂਟ ’ਚ ਫੀਲਡ ਤੇ ਪੋਰਟਲ ਡਾਟਾ ’ਚ ਅੰਤਰ ਨਾ ਹੋਵੇ ਸ਼ਹਿਰ ਹਰ ਵੇਲੇ ਸਾਫ਼ ਦਿਖਣਾ ਚਾਹੀਦਾ ਹੈ ਸਾਰੇ ਜਨਤਕ ਪਖਾਨਿਆਂ ਦੀ ਤਿੰਨ ਸ਼ਿਫਟਾਂ ’ਚ ਸਫਾਈ ਤੇ ਕਿਉਆਰ ਕੋਡ ਰਾਹੀਂ ਫੀਡਬੈਕ ਲੈਣਾ