ਸੁਸ਼ੀਲ ਤਿਵਾੜੀ ਨੂੰ ਅਦਾਲਤ ਤੋਂ ਰਾਹਤ, ਸਾਰੇ ਦੋਸ਼ਾਂ ਤੋਂ ਬਰੀ
ਸੁਸ਼ੀਲ ਤਿਵਾੜੀ ਨੂੰ ਅਦਾਲਤ ਤੋਂ ਰਾਹਤ, ਸਾਰੇ ਦੋਸ਼ਾਂ ਤੋਂ ਬਰੀ
Publish Date: Tue, 03 Feb 2026 06:35 PM (IST)
Updated Date: Wed, 04 Feb 2026 04:08 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਯੁਵਾ ਰਾਸ਼ਟਰ ਨਿਰਮਾਣ ਵਾਹਿਨੀ ਦੇ ਪ੍ਰਧਾਨ ਸੁਸ਼ੀਲ ਤਿਵਾੜੀ ਨੂੰ ਜਲੰਧਰ ਦੀ ਏਸੀਜੇਐੱਮ ਅਦਾਲਤ ਵੱਲੋਂ ਸੁਣਾਏ ਗਏ ਫੈਸਲੇ ’ਚ ਵੱਡੀ ਕਾਨੂੰਨੀ ਰਾਹਤ ਮਿਲੀ ਹੈ। ਅਦਾਲਤ ਨੇ ਭਾਜਪਾ ਆਗੂ ਰੌਕਸੀ ਉੱਪਲ ਦੀ ਸ਼ਿਕਾਇਤ ’ਤੇ ਧਾਰਾ-384 ਤੇ 120-ਬੀ ਤਹਿਤ ਦਰਜ ਮਾਮਲੇ ’ਚ ਤੱਥਾਂ, ਸਬੂਤਾਂ ਦੀ ਘਾਟ ਤੇ ਨਿਰਪੱਖ ਸੁਣਵਾਈ ਕਰਨ ਤੋਂ ਬਾਅਦ ਤਿਵਾੜੀ ਨੂੰ ਪੂਰੀ ਤਰ੍ਹਾਂ ਬਰੀ ਕਰ ਦਿੱਤਾ ਗਿਆ ਹੈ। ਫੈਸਲੇ ਤੋਂ ਬਾਅਦ ਸੁਸ਼ੀਲ ਤਿਵਾੜੀ ਨੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ।