ਸੁਸ਼ੀਲ ਰਿੰਕੂ ਨੇਡੇਰਾ ਸੱਚਖੰਡ ਬੱਲਾਂ ਮੱਥਾ ਟੇਕਿਆ
ਸੁਸ਼ੀਲ ਰਿੰਕੂ ਨੇ ਨਵੇਂ ਸਾਲ ਦੇ ਪਹਿਲੇ ਦਿਨ ਡੇਰਾ ਸੱਚਖੰਡ ਬੱਲਾਂ ਮੱਥਾ ਟੇਕਿਆ
Publish Date: Thu, 01 Jan 2026 09:07 PM (IST)
Updated Date: Fri, 02 Jan 2026 04:14 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਆਪਣੇ ਸਾਥੀਆਂ ਸਮੇਤ ਨਵੇਂ ਸਾਲ ਦੀ ਸਵੇਰ ਡੇਰਾ ਸੱਚਖੰਡ ਬੱਲਾ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੇ ਡੇਰਾ ਸੱਚਖੰਡ ਬੱਲਾਂ ਦੇ ਮੁੱਖ ਸਤਿਗੁਰੂ ਸਵਾਮੀ ਸ਼੍ਰੀ ਨਿਰੰਜਣ ਦਾਸ ਜੀ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਨੇ ਨਵੇਂ ਸਾਲ ’ਚ ਸਾਰਿਆਂ ਲਈ ਅਰਦਾਸ ਕੀਤੀ। ਸੁਸ਼ੀਲ ਰਿੰਕੂ ਨੇ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਦੀ ਹਾਜ਼ਰੀ ’ਚ ਸੇਵਾ ਕੀਤੀ। ਸੁਸ਼ੀਲ ਰਿੰਕੂ ਨਾਲ ਪ੍ਰਧਾਨ ਤਰਸੇਮ ਮੀਨਾ, ਸਤਪਾਲ ਬੰਗੋਤਰਾ, ਅਨਿਲ ਕੁਮਾਰ ਬਾਲਾ, ਯਸ਼ਪਾਲ ਟਿੱਕਾ ਆਦਿ ਵੀ ਨਤਮਸਤਕ ਹੋਏ।